ਮਾਪਿਆਂ ਦੇ ਇਕਲੌਤੇ ਪੁੱਤ ਦੀ ਓਵਰਡੋਜ਼ ਨਾਲ ਮੌਤ, ਪਿਤਾ ਦੀ ਥਾਂ ਮਿਲੀ ਸੀ ਕਾਂਸਟੇਬਲ ਦੀ ਨੌਕਰੀ

0
3126

ਬਟਾਲਾ | ਇਥੋਂ ਇਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਗਾਂਧੀ ਕੈਂਪ ‘ਚ ਨਸ਼ੇ ਕਾਰਨ ਪੁਲਿਸ ਵਿਭਾਗ ਦੇ ਕਾਂਸਟੇਬਲ ਰਹੇ 25 ਸਾਲ ਦੇ ਸਾਹਿਲ ਕੁਮਾਰ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਸਾਹਿਲ ਨੂੰ ਪੁਲਿਸ ‘ਚ ਨੌਕਰੀ ਮਿਲੀ ਸੀ ਪਰ ਨਸ਼ੇ ਕਾਰਨ ਸਾਹਿਲ ਨੂੰ ਵਿਭਾਗ ਨੇ ਨੌਕਰੀ ਤੋਂ ਕੱਢ ਦਿੱਤਾ ਸੀ।

ਮ੍ਰਿਤਕ ਸਾਹਿਲ ਦੇ ਮਾਮੇ ਜਸਵਿੰਦਰ ਨੇ ਦੱਸਿਆ ਕਿ ਸਾਹਿਲ ਦਾ ਪਿਤਾ ਰਾਜ ਕੁਮਾਰ ਵੀ ਪੁਲਿਸ ਮੁਲਾਜ਼ਮ ਸੀ ਤੇ ਉਸ ਦੀ ਮੌਤ ਤੋਂ ਬਾਅਦ ਹੀ ਸਾਹਿਲ ਨੂੰ ਪੁਲਿਸ ਵਿਚ ਨੌਕਰੀ ਮਿਲੀ ਸੀ। ਸਾਹਿਤ 2 ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਤੋਂ ਪਹਿਲਾਂ ਵੀ ਨਸ਼ੇ ਕਾਰਨ ਇਲਾਕੇ ਵਿਚ 2 ਮੌਤਾਂ ਹੋ ਚੁੱਕੀਆਂ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ