ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ‘ਚ ਡਿਲੀਵਰੀ ਦੌਰਾਨ ਨਵਜੰਮੇ ਬੱਚੇ ਦੀ ਮੌਤ, ਸਟਾਫ ‘ਤੇ ਲਾਪਰਵਾਹੀ ਦੇ ਇਲਜ਼ਾਮ 

0
4471
ਫਿਰੋਜ਼ਪੁਰ, 12 ਜੁਲਾਈ | ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡਿਲੀਵਰੀ ਦੌਰਾਨ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਮਹਿਲਾ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਸਲਮਾ ਗਰਭਵਤੀ ਸੀ। ਉਸ ਨੂੰ ਸਰਕਾਰੀ ਹਸਪਤਾਲ ਲਿਆਇਆ ਗਿਆ। ਡਾਕਟਰਾਂ ਨੇ ਡਿਲੀਵਰੀ ਨਹੀਂ ਕੀਤੀ ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਉਸ ਨੇ ਹਸਪਤਾਲ ਦੇ ਬੈਡ ‘ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਜਨਮ ਤੋਂ ਬਾਅਦ ਹੀ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦਾ ਆਰੋਪ ਹੈ ਕਿ ਬੱਚੇ ਦੀ ਮੌਤ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਾਰਨ ਹੋਈ ਹੈ। ਪਰਿਵਾਰ ਨੇ ਹਸਪਤਾਲ ਸਟਾਫ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਪਰਿਵਾਰ ਵੱਲੋਂ  ਹਸਪਤਾਲ ਦੇ ਸਟਾਫ ਉੱਪਰ ਲਗਾਏ ਇਲਜ਼ਾਮਾਂ ਨੂੰ ਡਾਕਟਰਾਂ ਨੇ ਝੂਠਾ ਕਰਾਰ ਦਿੱਤਾ। ਡਾਕਟਰ ਨਿਖਿਲ ਗੁਪਤਾ ਨੇ ਦੱਸਿਆ ਕਿ ਡਿਲੀਵਰੀ ਨੌਰਮਲ ਕੀਤੀ ਗਈ ਸੀ, ਬੱਚੇ ਦੀ ਮੌਤ ਮਾਂ ਦੇ ਪੇਟ ਅੰਦਰ ਹੀ ਹੋ ਗਈ ਸੀ।