ਜਲੰਧਰ ‘ਚ ਨੌਜਵਾਨ ਬਾਡੀ ਬਿਲਡਰ ਦੀ ਕੋਰੋਨਾ ਨਾਲ ਮੌਤ, ਸਵਾਈਨ ਫਲੂ ਦੇ ਵੀ ਸਨ ਲੱਛਣ

0
1770

ਜਲੰਧਰ | ਪੰਜਾਬ ਦੇ ਜਲੰਧਰ ਚ ਕੋਰੋਨਾ ਦੀ ਤੀਸਰੀ ਲਹਿਰ ਚ ਪਹਿਲੀ ਮੌਤ ਹੋ ਗਈ ਹੈ। ਮਰਨ ਵਾਲਾ 33 ਸਾਲ ਦਾ ਕੁਨਾਲ ਕਪੂਰ ਲਕਸ਼ਮੀਪੁਰਾ ਦਾ ਰਹਿਣ ਵਾਲਾ ਸੀ। ਉਸ ਦੇ 2 ਬੱਚੇ ਹਨ। ਮ੍ਰਿਤਕ ਨੂੰ 3 ਦਿਨ ਪਹਿਲਾ ਹੀ ਕੋਰੋਨਾ ਦੇ ਲੱਛਣ ਮਹਿਸੂਸ ਹੋ ਰਹੇ ਸਨ। ਇਸ ਤੋਂ ਬਾਅਦ ਉਸ ਨੇ ਆਪਣਾ ਐਕਸ-ਰੇ ਕਰਵਾਇਆ।

ਐਕਸ ਰੇ ਨੂੰ ਵੇਖਦੇ ਹੋਏ ਡਾਕਟਰ ਨੇ ਉਨ੍ਹਾਂ ਨੂੰ ਤੁਰੰਤ ਹਸਪਾਤਲ ਚ ਦਾਖਿਲ ਹੋਣ ਲਈ ਕਿਹਾ। ਡਾਕਟਰਾਂ ਦੀ ਸਲਾਹ ਤੇ  ਕੁਨਾਲ ਕਪੂਰ ਪ੍ਰਾਈਵੇਟ ਹਸਪਾਤਲ ਚ ਭਰਤੀ ਹੋ ਗਿਆ। ਉਸਦਾ ਤੁਰੰਤ ਹੀ ਇਲਾਜ ਸ਼ੁਰੂ ਕਰ ਦਿੱਤਾ, ਪਰ ਅਗਲੇ ਦਿਨ ਹੀ ਉਸਦੀ ਮੌਤ ਹੋ ਗਈ। ਉਸਨੇ ਵੈਕਸੀਨ ਦੀ 2 ਡੋਜ਼ ਵੀ ਲਗਵਾਈ ਹੋਈ ਸੀ।

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਨਾਲ ਕਪੂਰ ਨੂੰ ਕੋਰੋਨਾ ਦੇ ਨਾਲ-ਨਾਲ ਸਵਾਈਨ ਫਲੂ ਦੇ ਵੀ ਲੱਛਣ ਸਨ। ਜਦੋਂ ਸਹਿਤ ਜਿਆਦਾ ਖਰਾਬ ਹੋਈ ਤਾਂ ਇਲਾਜ ਲਈ ਡਾਕਟਰ ਕੋਲ ਗਿਆ। ਪਹਿਲੇ ਤਾਂ ਡਾਕਟਰਾਂ ਨੇ ਉਸਨੂੰ ਸਵਾਈਨ ਫਲੂ ਦੇ ਲੱਛਣ ਦੱਸੇ ਸਨ, ਪਰ ਜਦੋਂ ਐਕਸ-ਰੇ ਅਤੇ ਆਰਟੀਪੀਸੀਆਰ ਜਾਂਚ ਕਰਵਾਈ ਤਾਂ ਡਾਕਟਰ ਨੇ ਦੱਸਿਆ ਕਿ ਉਸਨੂੰ ਕੋਰੋਨਾ ਵੀ ਹੈ। ਉਸ ਤੋਂ ਬਾਅਦ ਉਹ ਪ੍ਰਾਈਵੇਟ ਹਸਪਤਾਲ ਚ ਭਰਤੀ ਹੋ ਗਿਆ, ਜਿੱਥੇ ਉਸਦੀ 1 ਦਿਨ ਬਾਅਦ ਹੀ ਮੌਤ ਹੋ ਗਈ।

ਕੁਨਾਲ ਕਪੂਰ ਦੀ ਅੱਡਾ ਹੁਸ਼ਿਆਰਪੁਰ ਚ ਪੂਜਾ ਸਮੱਗਰੀ ਦੀ ਦੁਕਾਨ ਹੈ। ਉਹ ਆਪਣੇ ਸਰੀਰ ਨੂੰ ਲੈ ਕੇ ਬਹੁਤ ਹੀ ਧਿਆਨ ਰੱਖਦਾ ਸੀ ਅਤੇ ਰੋਜਾਨਾ ਜਿਮ ਜਾਂਦਾ ਸੀ। ਉਹ ਇੱਕ ਬਾਡੀ ਬਿਲਡਰ ਸੀ।

ਕੋਰੋਨਾ ਕਿੰਨਾ ਖਤਰਨਾਕ ਹੈ ਇਸਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਮ ਚ ਪਸੀਨਾ ਵਹਾਉਣ ਵਾਲਾ ਨੌਜਵਾਨ ਨੂੰ ਕੋਰੋਨਾ ਨੇ ਸੰਭਲਣ ਲਈ 4 ਦਿਨ ਦਾ ਵੀ ਟਾਇਮ ਨਹੀਂ ਦਿੱਤਾ।