ਅਮਰੀਕਾ/ ਜਲੰਧਰ/ ਹੁਸ਼ਿਆਰਪੁਰ | ਅਮਰੀਕਾ ਵਿਚ ਸੜਕ ਹਾਦਸੇ ਵਿਚ ਪੰਜਾਬਣ ਦੀ ਮੌਤ ਹੋ ਗਈ । ਮ੍ਰਿਤਕਾ ਦੀ ਪਛਾਣ ਗੁਰਜੋਤ ਕੌਰ ਦੇ ਰੂਪ ਵਿਚ ਹੋਈ ਹੈ ਜੋ ਜਲੰਧਰ ਦੇ ਪਿੰਡ ਘੁੱਗ ਨਾਲ ਸਬੰਧਤ ਸੀ। ਮ੍ਰਿਤਕ ਲੜਕੀ ਹਲਕਾ ਵਿਧਾਇਕ ਟਾਂਡਾ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ ਦੀ ਭਾਣਜੀ ਸੀ।

ਗੁਰਜੋਤ ਕੌਰ ਪੁੱਤਰੀ ਬਲਵੀਰ ਸਿੰਘ ਦੀ ਹਾਦਸੇ ਨੇ ਜਾਨ ਲੈ ਲਈ। ਖਬਰ ਮਿਲਦਿਆਂ ਹੀ ਇਲਾਕੇ ‘ਚ ਸੋਗ ਦੀ ਲਹਿਰ ਹੈ ਤੇ ਵਿਧਾਇਕ ਘਰ ਅਫਸੋਸ ਕਰਨ ਵਾਲੇ ਵੱਡੀ ਗਿਣਤੀ ਵਿਚ ਪਹੁੰਚਣੇ ਸ਼ੁਰੂ ਹੋ ਗਏ ਹਨ।
ਜਾਣਕਾਰੀ ਅਨੁਸਾਰ ਵਿਧਾਇਕ ਦੀ ਭੈਣ ਰਮਨਦੀਪ ਕੌਰ ਆਪਣੇ ਪਤੀ ਬਲਵੀਰ ਸਿੰਘ ਤੇ 2 ਬੱਚਿਆਂ ਸਮੇਤ ਅਮਰੀਕਾ ਦੇ ਕੈਲੀਫੋਰਨੀਆ ਵਿਚ ਲੰਮੇ ਅਰਸੇ ਤੋਂ ਰਹਿੰਦੇ ਸਨ।
ਬੀਤੇ ਦਿਨ ਸਵੇਰੇ ਗੁਰਜੋਤ ਆਪਣੀ ਕਾਰ ‘ਤੇ ਡਰਾਈਵ ਕਰ ਰਹੀ ਸੀ ਕਿ ਅਚਾਨਕ ਅੱਗੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਮੌਕੇ ਤੇ ਮੌਤ ਹੋ ਗਈ। ਉਹ ਸਿਰਫ 22 ਸਾਲ ਦੀ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ , ਸਿਆਸੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਵਿਧਾਇਕ ਜਸਵੀਰ ਸਿੰਘ ਰਾਜਾ ਘਰ ਅਫਸੋਸ ਕਰਨ ਲਈ ਪਹੁੰਚ ਰਹੇ ਹਨ। ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੀ ਭਾਣਜੀ ਗੁਰਜੋਤ ਕੌਰ ਪੁੱਤਰੀ ਬਲਵੀਰ ਸਿੰਘ ਦੀ ਅਚਾਨਕ ਸੜਕ ਹਾਦਸੇ ਵਿਚ ਮੌਤ ਹੋ ਗਈ ।