ਚੰਡੀਗੜ੍ਹ ‘ਚ ਹੋਈ ਜਾਨਲੇਵਾ ਬਾਰਿਸ਼ : ਛੱਤ ਤੋਂ ਡਿੱਗਣ ਨਾਲ ਬੱਚੀ ਦੀ ਮੌਤ, ਮਨੀਮਾਜਰਾ ‘ਚ ਬਿਜਲੀ ਡਿੱਗਣ ਨਾਲ ਨੌਜਵਾਨ ਮਰਿਆ

0
1104

ਚੰਡੀਗੜ੍ਹ | ਸਤੰਬਰ ਮਹੀਨੇ ‘ਚ ਪੈ ਰਹੇ ਮੀਂਹ ਨਾਲ ਜਿਥੇ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉਥੇ ਇਹ ਬਾਰਿਸ਼ ਨੁਕਸਾਨ ਵੀ ਪਹੁੰਚਾ ਰਹੀ ਹੈ। ਸੋਮਵਾਰ ਨੂੰ ਹੋਈ ਬਾਰਿਸ਼ ਦੌਰਾਨ ਟਰਾਈਸਿਟੀ ‘ਚ 3 ਵੱਡੇ ਹਾਦਸੇ ਵਪਰੇ, ਜਿਨ੍ਹਾਂ ‘ਚ 2 ਜ਼ਿੰਦਗੀਆਂ ਖ਼ਤਮ ਹੋ ਗਈਆਂ।

ਚੰਡੀਗੜ੍ਹ ਦੇ ਮਨੀਮਾਜਰਾ ‘ਚ ਬਿਜਲੀ ਡਿੱਗਣ ਨਾਲ 19 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕ੍ਰਿਕਟ ਖੇਡਦੇ ਸਮੇਂ ਅਚਾਨਕ ਬਿਜਲੀ ਡਿੱਗੀ, ਜਿਸ ਨਾਲ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ।

ਦੂਜੀ ਘਟਨਾ ਪੰਚਕੂਲਾ ਦੀ ਰਾਜੀਵ ਕਾਲੋਨੀ ਸੈਕਟਰ-17 ‘ਚ ਸੋਮਵਾਰ ਰਾਤ ਨੂੰ ਵਾਪਰੀ, ਜਿਥੇ ਘਰ ਦੀ ਛੱਤ ਡਿੱਗਣ ਨਾਲ ਇਕ 3 ਸਾਲ ਦੀ ਬੱਚੀ ਦੀ ਮੌਤ ਹੋ ਗਈ। ਤੀਜੀ ਘਟਨਾ ਮੋਹਾਲੀ ਦੇ ਜ਼ੀਕਰਪੁਰ ਦੀ ਹੈ, ਜਿਥੇ ਬਿਜਲੀ ਡਿੱਗਣ ਨਾਲ ਘਰ ਦੀ ਕੰਧ ਟੁੱਟ ਗਈ। ਹਾਲਾਂਕਿ ਉਥੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਪੰਚਕੂਲਾ ‘ਚ ਹੋਏ ਦਰਦਨਾਕ ਹਾਦਸੇ ਵਿੱਚ ਟੀਵੀ ਦੇਖ ਰਹੇ ਪਰਿਵਾਰ ‘ਤੇ ਛੱਡ ਡਿੱਗ ਗਈ। ਹਾਦਸੇ ‘ਚ 3 ਬੱਚਿਆਂ ਸਣੇ ਪਿਤਾ ਜ਼ਖ਼ਮੀ ਹੋ ਗਿਆ, ਜਿਨ੍ਹਾਂ ਦਾ ਸੈਕਟਰ-6 ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)