ਅੰਤਿਮ ਸੰਸਕਾਰ ਲਈ ਘਰ ਲਿਜਾ ਰਹੇ ਸੀ ਮ੍ਰਿਤਕ ਦੇਹ, ਰਸਤੇ ‘ਚ ਪਰਿਵਾਰ ਨਾਲ ਹਾਦਸਾ, 4 ਲੋਕਾਂ ਦੀ ਮੌਤ

0
350

ਤੇਲੰਗਾਨਾ, 25 ਦਸੰਬਰ| ਤੇਲੰਗਾਨਾ ਦੇ ਨਾਲਗੋਂਡਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਘਰ ਲਿਜਾਂਦੇ ਸਮੇਂ ਪਰਿਵਾਰ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ ਲਾਸ਼ ਨੂੰ ਲੈ ਕੇ ਜਾ ਰਹੇ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਜ਼ਖਮੀ ਹੋ ਗਏ। ਅਜਿਹੇ ‘ਚ ਅਚਾਨਕ ਵਾਪਰੇ ਇਸ ਹਾਦਸੇ ਨੇ ਦੁਖੀ ਪਰਿਵਾਰ ਦੇ ਦੁੱਖ ਨੂੰ ਹੋਰ ਵਧਾ ਦਿੱਤਾ ਹੈ। ਜੋ ਪਹਿਲਾਂ ਹੀ ਆਪਣੇ ਇੱਕ ਮੈਂਬਰ ਦੀ ਮੌਤ ਦਾ ਸੋਗ ਮਨਾ ਰਿਹਾ ਸੀ, ਉੱਥੇ ਹੀ ਪਰਿਵਾਰ ਦੇ ਚਾਰ ਹੋਰ ਮੈਂਬਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਸ ਦੋਹਰੇ ਸੋਗ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ

ਨਿਦਾਮਨੂਰ ਥਾਣੇ ਦੇ ਸਬ ਇੰਸਪੈਕਟਰ ਗੋਪਾਲ ਰਾਓ ਨੇ ਦੱਸਿਆ ਕਿ ਹਾਦਸਾ ਸੋਮਵਾਰ ਸਵੇਰੇ ਕਰੀਬ 4 ਵਜੇ ਵਾਪਰਿਆ। ਧੁੰਦ ਕਾਰਨ ਦੋਵਾਂ ਵਾਹਨਾਂ ਦੀ ਟੱਕਰ ਹੋਣ ਦਾ ਪੂਰਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਨਲਗੋਂਡਾ ਦੇ ਮਿਰਿਆਲਾਗੁਡਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

 ਇਕ ਦਿਨ ਪਹਿਲਾਂ ਵੀ ਵਾਪਰਿਆ ਸੀ ਹਾਦਸਾ

ਦੱਸ ਦਈਏ ਕਿ 24 ਦਸੰਬਰ ਨੂੰ ਵਾਂਪਾਦ ਪਿੰਡ ਦੇ ਇੱਕ ਚੌਰਾਹੇ ਦੇ ਵਿਚਕਾਰ ਬਾਈਕ ਸਵਾਰ ਇੱਕ ਯਾਤਰੀ ਦਾ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਸਮੇਤ ਇੱਕ ਪੈਦਲ ਵਿਅਕਤੀ ਦੀ ਮੌਤ ਹੋ ਗਈ ਸੀ।