ਸਚਿਨ ਜੈਨ ਕਤਲ ਮਾਮਲੇ ‘ਚ DC ਨੇ ਬਣਾਈ 3 ਮੈਂਬਰੀ ਕਮੇਟੀ, ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਹੋਵੇਗੀ ਕਾਰਵਾਈ

0
1049

ਜਲੰਧਰ | ਸੋਡਲ ਨਗਰ ਵਿਖੇ ਸਚਿਨ ਜੈਨ ਦੇ ਕਤਲ ਮਾਮਲੇ ‘ਚ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਦੀ ਮਨਮਰਜ਼ੀ ਤੇ ਲਾਪ੍ਰਵਾਹੀ ਨੂੰ ਲੈ ਕੇ ਜੈਨ ਸਮਾਜ ਦੀਆਂ ਸੰਸਥਾਵਾਂ DC ਦਫ਼ਤਰ ਪਹੁੰਚੀਆਂ, ਜਿਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਸਾਰੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਸਚਿਨ ਦਾ ਇਲਾਜ ਸ਼ੁਰੂ ਨਹੀਂ ਕੀਤਾ ਸੀ।

ਜੈਨ ਸਭਾ ਸਮੇਤ ਹੋਰ ਸੰਸਥਾਵਾਂ ਨੂੰ DCP ਨਰੇਸ਼ ਡੋਗਰਾ ਨਾਲ ਲੈ ਕੇ DC ਦਫਤਰ ਪਹੁੰਚੇ। ਵਿਧਾਇਕ ਰਾਜਿੰਦਰ ਬੇਰੀ ਵੀ ਆਏ ਹੋਏ ਸਨ ਤੇ ਉਨ੍ਹਾਂ DC ਨੂੰ ਮੰਗ ਪੱਤਰ ਦਿੱਤਾ। DC ਨੇ ਮਾਮਲੇ ‘ਚ ਸਖਤ ਐਕਸ਼ਨ ਲੈਂਦਿਆਂ 3 ਮੈਂਬਰੀ ਕਮੇਟੀ ਬਣਾਈ, ਜਿਸ ਦੀ ਰਿਪੋਰਟ ‘ਤੇ ਕਾਰਵਾਈ ਹੋਵੇਗੀ।

19 ਜੁਲਾਈ ਰਾਤ ਨੂੰ ਸੋਢਲ ਚੌਕ ਸਥਿਤ ਜੈਨ ਕਰਿਆਨਾ ਸਟੋਰ ਦਾ ਮਾਲਕ ਸਚਿਨ ਜੈਨ ਜਦੋਂ ਦੁਕਾਨ ਬੰਦ ਕਰ ਰਿਹਾ ਸੀ ਤਾਂ ਉਸ ਨੂੰ ਗੋਲੀ ਮਾਰ ਕੇ ਲੁੱਟ ਲਿਆ ਸੀ।

ਇਸ ਦੌਰਾਨ ਗੰਭੀਰ ਹਾਲਤ ‘ਚ ਜ਼ਖਮੀ ਸਚਿਨ ਨੂੰ 4 ਨਿੱਜੀ ਹਸਪਤਾਲਾਂ ‘ਚ ਲਿਜਾਇਆ ਗਿਆ ਪਰ ਸਾਰਿਆਂ ਨੇ ਪਹਿਲਾਂ ਪੈਸੇ ਜਮ੍ਹਾ ਕਰਵਾਉਣ ਨੂੰ ਕਿਹਾ। ਉਸ ਸਮੇਂ ਪੈਸੇ ਕੋਲ ਨਾ ਹੋਣ ਕਾਰਨ ਇਲਾਜ ‘ਚ ਦੇਰੀ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਜੈਨ ਸਮਾਜ ਤੇ ਵਪਾਰੀ ਵਰਗ ਨੇ ਉਨ੍ਹਾਂ ਹਸਪਤਾਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ DC ਤੋਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

ਜੈਨ ਸਮਾਜ ਦੇ ਨੇਤਾ ਰਾਜੇਸ਼ ਜੈਨ ਨੇ ਕਿਹਾ ਕਿ ਜਲੰਧਰ ਦੇ ਹਸਪਤਾਲ ਲੁੱਟ ਦਾ ਅੱਡਾ ਬਣ ਗਏ ਹਨ, ਜਿਨ੍ਹਾਂ ‘ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਵਿਧਾਇਕ ਬੇਰੀ ਕੇ ਕਿਹਾ ਕਿ ਹਸਪਤਾਲਾਂ ਦਾ ਫਰਜ਼ ਸੀ ਕਿ ਘੱਟੋ-ਘੱਟ ਸ਼ੁਰੂਆਤੀ ਇਲਾਜ ਤਾਂ ਕਰਦੇ ਤਾਂ ਕਿ ਸਚਿਨ ਦਾ ਬਚਾਅ ਹੋ ਜਾਂਦਾ, ਪੈਸੇ ਬਾਅਦ ‘ਚ ਵੀ ਜਮ੍ਹਾ ਹੋ ਸਕਦੇ ਸੀ।

DC ਘਨਸ਼ਾਮ ਥੋਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਮੁਤਾਬਕ ਟੈਗੋਰ ਹਸਪਤਾਲ, ਜੋਸ਼ੀ ਹਸਪਤਾਲ, ਸਤਿਅਮ ਹਸਪਤਾਲ ਤੇ ਪਟੇਲ ਹਸਪਤਾਲ ਨੇ ਇਲਾਜ ਨਹੀਂ ਕੀਤਾ, ਜਿਸ ਕਰਕੇ ਸਚਿਨ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ ਮਾਮਲੇ ਦੀ ਜਾਂਚ ਕਰੇਗੀ ਤੇ 3 ਦਿਨਾਂ ‘ਚ ਰਿਪੋਰਟ ਦੇਵੇਗੀ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਕਾਰਵਾਈ ਹੋਵੇਗੀ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।