ਡੀਬੀਏ ਸਕੱਤਰ ਰਿਤਿਨ ਖੰਨਾ ਨੂੰ ਰਾਜਪਾਲ ਨੇ ਕੀਤਾ ਸਨਮਾਨਿਤ

0
3227

ਜਲੰਧਰ | ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਆਯੋਜਿਤ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਰੋਹ ’ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੈਡਮਿੰਟਨ ਖੇਡ ‘ਚ ਕੀਤੇ ਗਏ ਕੰਮਾਂ ਦੇ ਲਈ ਡੀਬੀਏ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੂੰ ਸਨਮਾਨਿਤ ਕੀਤਾ।

ਰਿਤਿਨ ਖੰਨਾ ਦੁਆਰਾ ਬੈਡਮਿੰਟਨ ਖੇਡ ਦੇ ਵਿਕਾਸ ਲਈ ਕੀਤੇ ਗਏ ਮੁੱਖ ਕੰਮਾਂ ‘ਚ ਰਾਇਜਾਦਾ ਹੰਸਰਾਜ ਸਟੇਡੀਅਮ ’ਚ ਓਲੰਪਿਅਨ ਦੀਪਾਂਕਰ ਅਕੈਡਮੀ, ਪੰਜ ਨਵੇਂ ਕੋਰਟ, ਨਵਾਂ ਫਿਜਿਓਥਰੈਪੀ ਸੈਂਟਰ, ਨਵੀਂ ਸਪੋਰਟਸ ਸ਼ਾਪ, ਨਵਾਂ ਜਨਰੇਟਰ ਆਦਿ ਸ਼ਾਮਿਲ ਹੈ।

ਇਸ ਤੋਂ ਇਲਾਵਾ ਰਿਤਿਨ ਖੰਨਾ ਦੀਆਂ ਕੋਸ਼ਿਸ਼ਾਂ ਨਾਲ ਜਲੰਧਰ ਵਿਚ ਵੱਡੇ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ ਹੋਇਆ ਅਤੇ ਹੰਸਰਾਜ ਸਟੇਡੀਅਮ ਦੇਸ਼ ਦਾ ਪਹਿਲਾ ਅਜਿਹਾ ਸਟੇਡੀਅਮ ਬਣਿਆ ਜੋ ਕਿ ਸਾਰੀਆਂ ਗਾਈਡਲਾਈਨਸ ਦੀ ਪਾਲਣਾ ਕਰਦੇ ਹੋਏ ਕੋਰੋਨਾ ਕਾਲ ‘ਚ ਖੁੱਲ੍ਹਿਆ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੀ 81ਵੀਂ ਲੜੀ ਲਈ ਪੀਐੱਮਓ ਦੁਆਰਾ ਹੰਸਰਾਜ ਸਟੇਡੀਅਮ ਦੀ ਚੋਣ ਕੀਤੀ ਗਈ। ਇਸ ਸਨਮਾਨ ’ਤੇ ਰਿਤਿਨ ਖੰਨਾ ਨੇ ਆਪਣੇ ਪਰਿਵਾਰ, ਦੋਸਤਾਂ, ਸ਼ੁਭਚਿੰਤਕਾਂ, ਖਿਡਾਰੀਆਂ ਅਤੇ ਕੋਚਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋਇਆ ਹੈ।