ਹੁਸ਼ਿਆਰਪੁਰ | ਅਣਪਛਤੇ ਬੰਦਿਆਂ ਨੇ ਗੁੰਡਾਗਰਦੀ ਕਰਦਿਆਂ ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਕਰੀਬ 3 ਵਜੇ ਬੱਸ ਸਟੈਂਡ ਨੇੜੇ ਕ੍ਰਿਸ਼ਨਾ ਕਾਰ ਬਜ਼ਾਰ ‘ਤੇ ਕੁਝ ਹਮਲਾ ਕਰ ਦਿੱਤਾ, ਜਿਸ ਨਾਲ ਕਈ ਮਹਿੰਗੀਆਂ ਕਾਰਾਂ ਦੀ ਭੰਨ-ਤੋੜ ਕੀਤੀ ਗਈ ਤੇ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਕਾਰ ਬਜ਼ਾਰ ਦੇ ਮਾਲਕ ਵਿਵੇਕ ਕੌਸ਼ਲ ਨੇ ਦੱਸਿਆ ਕਿ ਕਰੀਬ 3 ਵਜੇ ਮੈਂ ਸ਼ੋਅਰੂਮ ‘ਚ ਸੀ ਤੇ ਕੁਝ ਅਣਪਛਾਤੇ ਬੰਦਿਆਂ ਨੇ ਹਮਲਾ ਕਰ ਦਿੱਤਾ। ਮੈਂ ਆਪਣੇ-ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਤੇ ਮੇਰੀ ਜਾਨ ਬਚ ਗਈ। ਲੁਟੇਰਿਆਂ ਦੇ ਹੱਥਾਂ ਵਿੱਚ ਕਿਰਪਾਨਾਂ, ਖੰਡੇ, ਡੰਡੇ ਤੇ ਰਿਵਾਲਰ ਵੀ ਸੀ, ਜਿਨ੍ਹਾਂ ਸ਼ੋਅਰੂਮ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਲੱਗਭਗ 40 ਲੱਖ ਦਾ ਨੁਕਸਾਨ ਹੋ ਗਿਆ। 2 ਮੁਲਾਜ਼ਮ ਕਮਲ ਭਾਰਗਵ ਅਤੇ ਵਿਪਨ ਕੁਮਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।
ਜ਼ਖਮੀ ਕਮਲ ਭਾਰਗਵ ਨੇ ਦੱਸਿਆ ਕਿ 3 ਗੱਡੀਆਂ ਵਿੱਚ ਕੁਝ ਬੰਦੇ ਆਏ, ਜਿਨ੍ਹਾਂ ‘ਚ ਨਵਾਬ ਐੱਮ ਸੀ ਤੇ ਸ਼ਹਿਰ ਦੇ ਸੱਤਾਧਾਰੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਬੰਦਿਆਂ ਨੇ ਹਮਲਾ ਕੀਤਾ ਤੇ ਸਾਡੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ।
ਥਾਣਾ ਮਾਡਲ ਟਾਊਨ ਦੇ ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਕਿ ਕ੍ਰਿਸ਼ਨਾ ਕਾਰ ਬਜ਼ਾਰ ‘ਤੇ ਕੁਝ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ ਹੈ। ਇਸ ਸਬੰਧੀ ਸੀਸੀਟੀਵੀ ਫੁਟੇਜ ਆਉਣ ‘ਤੇ ਪਤਾ ਲੱਗੇਗਾ ਕਿ ਦੋਸ਼ੀ ਕੌਣ ਹਨ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)