ਧੀ ਦਾ ਕਤਲ ਮਾਮਲਾ : ਗ੍ਰਿਫਤਾਰ ਹੋਇਆ ਪਿਤਾ, ਬੋਲਿਆ- ਅਸੀਂ ਅਣਖੀ ਬੰਦੇ ਹਾਂ, ਕੁੜੀ ਕਿਸੇ ਨਾਲ ਰਾਤ ਕੱਟ ਕੇ ਆਈ ਸੀ, ਤਾਂ ਵੱਢੀ

0
2071

ਅੰਮ੍ਰਿਤਸਰ| ਅੰਮ੍ਰਿਤਸਰ ਦੇ ਤਰਸਿੱਕਾ ਨੇੜਲੇ ਪਿੰਡ ਮੁੱਛਲ ਵਿਚ ਪਿਓ ਵਲੋਂ ਧੀ ਦੇ ਬੇਰਹਿਮੀ ਨਾਲ ਕਤਲ ਮਾਮਲੇ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪੁਲਿਸ ਅੱਗੇ ਆਤਮ ਸਮਰਪਣ ਕਰਨ ਵਾਲੇ ਮ੍ਰਿਤਕ ਲੜਕੀ ਦੇ ਪਿਤਾ ਬਲਬੀਰ ਸਿੰਘ ਨੇ ਪੁਲਿਸ ਵਾਲਿਆਂ ਦੇ ਸਾਹਮਣੇ ਕਿਹਾ ਕਿ ਅਸੀਂ ਅਣਖੀ ਬੰਦੇ ਹਾਂ, ਕੁੜੀ ਕਿਸੇ ਦੇ ਘਰ ਦੋ ਦਿਨ ਰਹਿ ਕੇ ਆਈ ਆ। ਮੁੱਛਲ ਪਿੰਡ ਦੀਆਂ ਕੁੜੀਆਂ ਸੁਧਰ ਜਾਣ।

ਕੀ ਸੀ ਪੂਰਾ ਮਾਮਲਾ

ਅੰਮ੍ਰਿਤਸਰ ਦੇ ਤਰਸਿੱਕੇ ਦੇ ਪਿੰਡ ਮੁੱਛਲ ਵਿਚ ਸੁਮਨਦੀਪ ਨਾਂ ਦੀ ਕੁੜੀ ਦਾ ਸ਼ੁੱਕਰਵਾਰ ਨੂੰ ਉਸਦੇ ਪਿਤਾ ਨੇ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇੰਨਾ ਹੀ ਨਹੀਂ ਜੱਲਾਦ ਬਣੇ ਪਿਓ ਨੇ ਕੁੜੀ ਨੂੰ ਮਾਰ ਕੇ ਉਸਦੀ ਲਾਸ਼ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ਵਿਚ ਘੁਮਾਇਆ। ਇਸ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਪਾਸੇ ਹਾਹਾਕਾਰ ਮਚ ਗਈ।

ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਕੈਮਰੇ ਸਾਹਮਣੇ ਇਹੀ ਦੱਸਿਆ ਕਿ ਲੜਕੀ ਕਿਸੇ ਨਾਲ ਚਲੇ ਗਈ ਸੀ ਤੇ ਉਸਦੀ ਕਾਫੀ ਭਾਲ ਕੀਤੀ, ਪਰ ਉਹ ਮਿਲੀ ਨਹੀਂ। ਫਿਰ ਅੱਜ ਉਹ ਅਚਾਨਕ ਘਰ ਆ ਗਈ ਤਾਂ ਉਸਦੇ ਪਿਤਾ ਨੇ ਸਾਰੇ ਪਿੰਡ ਵਿਚ ਹੋਈ ਨਮੋਸ਼ੀ ਦੁੱਖੋਂ ਗੁੱਸੇ ਵਿਚ ਆ ਕੇ ਲੜਕੀ ਨੂੰ ਤਲਵਾਰ ਨਾਲ ਵੱਢ ਸੁੱਟਿਆ।

ਲੜਕੀ ਦੇ ਪਿਤਾ ਦਲਬੀਰ ਸਿੰਘ ਨੂੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਉਸ ਤੋਂ ਪਹਿਲਾਂ ਮੀਡੀਆ ਸਾਹਮਣੇ ਵੀ ਮੁਲਜ਼ਮ ਦਲਬੀਰ ਸਿੰਘ ਨੇ ਕਿਹਾ ਕਿ ਮੁੱਛਲ ਪਿੰਡ ਦੀਆਂ ਕਈ ਕੁੜੀਆਂ ਘਰੋਂ ਭੱਜ ਕੇ ਦੁਬਾਰਾ ਪਿੰਡ ਆ ਕੇ ਰਹਿਣ ਲੱਗ ਪਈਆਂ ਪਰ ਉਹ ਇਹ ਬਰਦਾਸ਼ਤ ਨਹੀਂ ਕਰ ਸਕਿਆ। ਉਸਨੇ ਕਿਹਾ ਕਿ ਉਹ ਅਣਖ ਨਾਲ ਜੀਣ ਵਾਲਾ ਬੰਦਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)