ਦਾਸਤਾਨ- ਏ-ਸਰਹੰਦ ਨਵੰਬਰ ‘ਚ ਹੋਵੇਗੀ ਰਿਲੀਜ਼ : SGPC ਨੇ ਕਿਹਾ-ਅਸੀਂ ਕੋਈ ਪ੍ਰਵਾਨਗੀ ਨਹੀਂ ਦਿੱਤੀ

0
1876

ਅੰਮ੍ਰਿਤਸਰ, 26 ਅਕਤੂਬਰ| ਦਾਸਤਾਨ ਏ ਸਰਹੰਦ ਮੂਵੀ ਨੂੰ ਲੈ ਕੇ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਫਿਲਮ ਦੇ ਡਾਇਰੈਕਟਰ ਨੇ ਇਸਨੂੰ ਨਵੰਬਰ ਵਿਚ ਦੁਬਾਰਾ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।

ਉਧਰ ਦੂਜੇ ਪਾਸੇ Sgpc ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸਨੂੰ ਰਿਲੀਜ਼ ਕਰਨ ਦੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ। SGPC ਦਾ ਕਹਿਣਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਐਨੀਮੇਸ਼ਨ ਰਾਹੀਂ ਦਿਖਾਉਣਾ ਠੀਕ ਨਹੀਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸਦੇ ਲਈ ਪੁੂਰੀ ਤਰ੍ਹਾਂ ਫਿਲਮ ਦਾ ਡਾਇਰੈਕਟਰ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਫਿਮਲ ਦੇ ਡਾਇਰੈਕਟਰ ਨੂੰ ਸਿੱਖ ਭਾਵਨਾਵਾਂ ਅਨੁਸਾਰ ਫੈਸਲਾ ਲੈਣਾ ਚਾਹੀਦਾ ਹੈ।