ਢੱਡਰੀਆਂ ਵਾਲੇ ਦਾ ਅੰਮ੍ਰਿਤਪਾਲ ‘ਤੇ ਤੰਜ, ਕਿਹਾ- ‘ਪ੍ਰਧਾਨ ਮੰਤਰੀ ਬਾਜੇਕੇ ਨੂੰ ਫੂਕ ਛਕਾ-ਛਕਾ ਕੇ NSA ਲਵਾ’ਤੀ, ਆਪ ਭੱਜ ਗਏ’

0
1344

ਪਟਿਆਲਾ| ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਦੇ ਫਰਾਰ ਹੋਣ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਰੈ। ਆਏ ਦਿਨ ਉਸਦੇ ਕਦੇ ਪਟਿਆਲਾ, ਕਦੇ ਉਤਰਾਖੰਡ ਵਿਚ ਦਿਖਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਰੋਜ਼ ਕਿਸੇ ਨਾ ਕਿਸੇ ਲੀਡਰ ਦਾ ਇਸ ਮਾਮਲੇ ਉਤੇ ਬਿਆਨ ਆਇਆ ਰਹਿੰਦਾ ਹੈ।

ਹੁਣ ਸਿੱਖ ਪ੍ਰਚਾਰਕ ਰਣਜੀਤ ਸਿੰਘ ਢਡਰੀਆਂ ਵਾਲੇ ਇੱਕ ਵਾਰ ਫੇਰ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਉਤੇ ਸਵਾਲ ਚੁੱਕਦੇ ਨਜ਼ਰ ਆਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਤਾਂ ਨਿਕਲ ਗਿਆ, ਜਿਹੜੇ ਮਗਰ ਲੱਗੇ ਸੀ ਉਨ੍ਹਾਂ ਦਾ ਕੀ ਬਣੁ? ਪ੍ਰਧਾਨ ਮੰਤਰੀ ਬਾਜੇਕੇ ਵਰਗੇ ਗਰੀਬੜੇ ਨੂੰ ਪਹਿਲਾਂ ਫੂਕ ਛਕਾਈ ਗਏ, ਉਸਨੂੰ ਬੁਲਾਰਾ ਬਣਾਇਆ ਹੋਇਆ ਸੀ, ਗਾਲ੍ਹਾਂ ਕੱਢਣ ‘ਤੇ ਲਾਇਆ ਹੋਇਆ ਸੀ, ਉਹ ਮੈਨੂੰ ਵੀ ਬਹੁਤ ਗਾਲ੍ਹਾਂ ਕੱਢਦਾ ਰਿਹਾ ਹੈ ਪਰ ਹੁਣ ਮੈਨੂੰ ਉਸ ਦੇ ‘ਤੇ ਤਰਸ ਵੀ ਆਉਂਦਾ। ਸਾਰੀ ਦੁਨੀਆਂ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਪਹਿਲਾਂ ਇਹ ਵੱਡੇ-ਵੱਡੇ ਬਿਆਨ ਦਿੰਦੇ ਹਨ ਤੇ ਫਿਰ ਭਜਦੇ ਫਿਰਦੇ ਹਨ।

ਉਨ੍ਹਾਂ ਕਿਹਾ ਕਿ ਸਿਰ ਦੇਣ ਦੀ ਗੱਲ ਕਰਨ ਵਾਲਾ ਹੁਣ ਕਿਉਂ ਭੱਜ ਰਿਹਾ ਹੈ। ਜਿਨ੍ਹਾਂ ਨੇ ਅੰਮ੍ਰਿਤਪਾਲ ਦਾ ਸਾਥ ਦਿੱਤਾ, ਉਨ੍ਹਾਂ ਨੂੰ ਛੱਡ ਕੇ ਉਹ ਦੌੜ ਗਿਆ ਹੈ ਅਤੇ ਪੁਲਿਸ ਉਸ ਦਾ ਸਾਥ ਦੇਣ ਵਾਲਿਆਂ ਉਤੇ ਕਾਰਵਾਈ ਕਰ ਰਹੀ ਹੈ।

ਗੌਰਤਲਬ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ 18 ਮਾਰਚ 2023 ਤੋਂ ਅਮਨ-ਕਾਨੂੰਨ ਦੀ ਉਲੰਘਣਾ ਅਤੇ ਅਮਨ-ਕਾਨੂੰਨ ਵਿੱਚ ਰੁਕਾਵਟ ਪਾਉਣ ਦੇ ਖਦਸ਼ੇ ਤਹਿਤ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਕੇਸਾਂ ਦੀ ਜਾਂਚ ਅਤੇ ਨਿਰਦੋਸ਼ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਰਿਹਾਅ ਕਰਨ ਦੀ ਮੁਹਿੰਮ ਜਾਰੀ ਹੈ। ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਰੋਕਥਾਮ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਕੁੱਲ 353 ਵਿਅਕਤੀਆਂ ਵਿੱਚੋਂ 197 ਵਿਅਕਤੀਆਂ ਨੂੰ ਹੁਣ ਤੱਕ ਰਿਹਾਅ ਕਰ ਦਿੱਤਾ ਗਿਆ ਹੈ।