ਭਾਰਤ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਇਲਾਵਾ PM ਮੋਦੀ ਨਾਲ ਹੋਵੇਗੀ ਕਈ ਵੱਡੇ ਮੁੱਦਿਆਂ ‘ਤੇ ਗੱਲਬਾਤ

0
2683

ਨਵੀਂ ਦਿੱਲੀ | ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਆਪਣੀ 3 ਦਿਨਾ ਯਾਤਰਾ ਲਈ ਸ਼ੁੱਕਰਵਾਰ ਦੇਰ ਰਾਤ ਭਾਰਤ ਪਹੁੰਚੀ। ਉਨ੍ਹਾਂ ਦਾ ਜਹਾਜ਼ ਕਰੀਬ 2.45 ਵਜੇ ਦਿੱਲੀ ਏਅਰਪੋਰਟ ਪਹੁੰਚਿਆ।

ਇਸ ਦੌਰਾਨ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਫਰੈਡਰਿਕਸਨ 9 ਤੋਂ 11 ਅਕਤੂਬਰ ਤੱਕ ਭਾਰਤ ਦੇ 3 ਦਿਨਾਂ ਦੌਰੇ ‘ਤੇ ਹਨ।

ਆਪਣੀ ਯਾਤਰਾ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਤੋਂ ਇਲਾਵਾ ਪੀਐੱਮ ਮੋਦੀ ਨਾਲ ਵੀ ਮਹੱਤਵਪੂਰਨ ਮੁੱਦਿਆਂ ‘ਤੇ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਪੀਐੱਮ ਮੋਦੀ ਨਾਲ ‘ਗ੍ਰੀਨ ਸਟਰੈਟੈਜਿਕ ਅਲਾਇੰਸਸ’ ਦੇ ਖੇਤਰ ਵਿੱਚ ਪ੍ਰਗਤੀ ਦੀ ਸਮੀਖਿਆ ਕਰਨਗੇ ਅਤੇ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕਰਨਗੇ।

ਕੋਰੋਨਾ ਕਾਲ ‘ਚ ਪਿਛਲੇ 20 ਮਹੀਨਿਆਂ ਦੌਰਾਨ ਕਿਸੇ ਸਰਕਾਰ ਦੇ ਮੁਖੀ ਦੀ ਇਹ ਭਾਰਤ ਦੀ ਪਹਿਲੀ ਫੇਰੀ ਹੈ।