ਜਲੰਧਰ ਤੋਂ ਖਤਰਨਾਕ ਖਬਰ : ਟਰੰਕ ‘ਚੋਂ ਮਿਲੀਆਂ 3 ਬੱਚੀਆਂ ਦੀਆਂ ਲਾਸ਼ਾਂ

0
487

ਜਲੰਧਰ, 2 ਅਕਤੂਬਰ| ਜਲੰਧਰ ਤੋਂ ਕਾਫੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਸ਼ੱਕੀ ਹਾਲਾਤ ਵਿਚ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖਬਰ ਬਸਤੀ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਕਾਹਨਪੁਰ ਦੀ ਹੈ।

ਥਾਣਾ ਮਕਸੂਦਾਂ ਦੇ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਪੰਜ ਬੱਚਿਆਂ ਦੇ ਮਾਤਾ- ਪਿਤਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ‘ਤੇ ਗਏ ਹੋਏ ਸੀ ਤਾਂ ਜਦੋਂ ਰਾਤ ਨੂੰ ਤਕਰੀਬਨ 8 ਵਜੇ ਘਰ ਪੁੱਜੇ ਤਾਂ ਪੰਜ ਬੱਚਿਆ ਵਿੱਚੋਂ ਤਿੰਨ ਬੱਚੀਆਂ ਉੱਥੇ ਨਹੀਂ ਸਨ। ਜਿਨ੍ਹਾਂ ਵੱਲੋਂ ਆਸ- ਪਾਸ ਭਾਲ ਕੀਤੀ ਪਰ ਬੱਚੀਆਂ ਨਾ ਮਿਲੀਆਂ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਪੁਲਿਸ ਵੱਲੋਂ ਵੀ ਮੌਕੇ ਤੇ ਪੁੱਜ ਕੇ ਦੇਰ ਰਾਤ ਤੱਕ ਭਾਲ ਕੀਤੀ ਗਈ। ਪਰ ਕੋਈ ਵੀ ਬੱਚੀ ਨਾ ਮਿਲੀ। ਉਨ੍ਹਾਂ ਦੱਸਿਆ ਕਿ ਮਾਲਕ ਮਕਾਨ ਵੱਲੋਂ ਉਹਨਾਂ ਨੂੰ ਆਪਣਾ ਮਕਾਨ ਖਾਲੀ ਕਰਨ ਲਈ ਕਿਹਾ ਹੋਇਆ ਸੀ ਤਾਂ ਜਦ ਉਹ ਸਵੇਰੇ ਆਪਣਾ ਮਕਾਨ ਖਾਲੀ ਕਰਨ ਲਈ ਸਮਾਨ ਚੁੱਕ ਰਹੇ ਸੀ ਤਾਂ ਜਦ ਟਰੰਕਾਂ ਨੂੰ ਹੱਥ ਪਾਇਆ ਤਾਂ ਉਹ ਟਰੰਕ ਭਾਰੇ ਹੋਣ ਕਰਕੇ ਉਨ੍ਹਾਂ ਨੇ ਟਰੰਕ ਖੋਲਿਆ ਤਾਂ ਟਰੰਕਾਂ ਵਿੱਚੋਂ ਬੱਚੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ।

ਉਹਨਾਂ ਦੱਸਿਆ ਕਿ ਪਿਤਾ ਸੁਸ਼ੀਲ ਮੰਡਲ ਅਤੇ ਮਾਤਾ ਮੰਜੂ ਦੇਵੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਆਪਣੇ ਕੰਮ ‘ਤੇ ਗਏ ਹੁੰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਤਿੰਨਾਂ ਬੱਚੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਲਈ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਤਿੰਨੋਂ ਸਕੀਆਂ ਭੈਣਾਂ ਦੀ ਪਛਾਣ ਅਮ੍ਰਿਤਾ ਕੁਮਾਰੀ ਨੌ ਸਾਲ, ਸ਼ਕਤੀ ਕੁਮਾਰੀ ਸੱਤ ਸਾਲ ਅਤੇ ਕੰਚਾ ਕੁਮਾਰੀ ਚਾਰ ਸਾਲ ਵਜੋਂ ਹੋਈ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਲੱਗੇ ਸੀਸੀ ਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ।