ਪਿਮਸ ਦੇ ਡਾਕਟਰਾਂ ਦੀ ਨਿਗਰਾਨੀ ‘ਚ ਡੱਲੇਵਾਲ, ਹਾਲਤ ਠੀਕ

0
2120

ਜਲੰਧਰ, 20 ਮਾਰਚ । ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ਨੂੰ ਖਾਲੀ ਕਰਵਾਉਣ ਲਈ ਜਿੱਥੇ ਪੁਲਿਸ ਵਲੋਂ ਐਕਸ਼ਨ ਲਿਆ ਗਿਆ, ਉੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੋਹਾਲੀ ਤੋਂ ਜਲੰਧਰ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪਿਮਸ) ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ। ਇਸ ਤੋਂ ਉਹਨਾਂ ਨੂੰ ਸਵੇਰੇ ਇਕ ਵਿਸ਼ਰਾਮ ਘਰ ਵਿੱਚ ਰੱਖਿਆ ਗਿਆ, ਜਿੱਥੇ ਉਹ ਪਿਮਸ ਦੇ ਹੀ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹਨ।

ਪੰਜਾਬੀ ਬੁਲੇਟਿਨ ਦੀ ਟੀਮ ਜਦੋਂ ਸਵੇਰੇ ਪਿਮਸ ਵਿਖੇ ਪਹੁੰਚੀ ਤਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਮੌਕੇ ਉੱਤੇ ਮੌਜੂਦ ਸਨ। ਬਾਦ ਵਿਚ ਉਨ੍ਹਾਂ ਨੂੰ ਸ਼ਿਫਟ ਕਰਕੇ ਲਿਜਾਇਆ ਗਿਆ ਅਤੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਸਿਹਤ ਸਥਿਰ ਹੋਣ ਕਰਕੇ ਉਨ੍ਹਾਂ ਨੂੰ ਇਕ ਵਿਸ਼ਰਾਮ ਘਰ ਲਿਜਾਇਆ ਗਿਆ।