ਚੰਡੀਗੜ੍ਹ | ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਨੂੰ ਅਦਾਲਤ ਨੇ 4 ਦਿਨ ਦੇ ਰਿਮਾਂਡ ਉਪਰ ਭੇਜਿਆ ਹੈ। ਦਲਜੀਤ ਤੋਂ 21 ਜੁਲਾਈ ਨੂੰ ਫਿਰ ਪੁੱਛਗਿੱਛ ਹੋਵੇਗੀ। ਦਲਜੀਤ ਉਪਰ ਜੰਗਲਾਤ ਵਿਭਾਗ ਵਿਚ ਭ੍ਰਿਸ਼ਟਾਚਾਰੀ ਦੇ ਦੋਸ਼ ਹਨ।
ਦਲਜੀਤ ਗਿਲਜੀਆਂ ਨੇ ਇਸਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ। ਦਲਜੀਤ ਸਿੰਘ ਗਿਲਜੀਆ ਦੇ ਵਕੀਲ ਨੇ ਕਿਹਾ ਕਿ ਇਸ ਕੇਸ ਦਾ ਦਲਜੀਤ ਨਾਲ ਕੋਈ ਵੀ ਸਿੱਧਾ ਲਿੰਕ ਨਹੀ ਹੈ ।
ਇਸ ਤੋਂ ਪਹਿਲਾਂ ਦਲਜੀਤ ਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪੇਮਾਰੀ ਕੀਤੀ ਗਈ ਸੀ। ਉਥੋਂ ਪੁਲਿਸ ਨੂੰ ਦਲਜੀਤ ਦੀ ਕਾਰ ਮਿਲੀ। ਜਿਸ ‘ਤੇ ਵਿਧਾਇਕ ਦਾ ਸਟਿੱਕਰ ਲੱਗਾ ਹੋਇਆ ਸੀ।