ਨਾਜਾਇਜ਼ ਸਬੰਧਾਂ ਕਾਰਨ ਕੁਚਲਿਆ ਦਲਿਤ ਨੌਜਵਾਨ ਦਾ ਸਿਰ : ਇਕ ਮੁਲਜ਼ਮ ਦੀ ਪਤਨੀ ਨਾਲ ਪ੍ਰੇਮ ਸਬੰਧ ਸਨ, 3 ਦੋਸਤਾਂ ਨਾਲ ਮਿਲ ਕੇ ਕੀਤਾ ਕਤਲ

0
303
ਰਾਜਸਥਾਨ| ਨਜਾਇਜ਼ ਸਬੰਧਾਂ ਕਾਰਨ 4 ਵਿਅਕਤੀਆਂ ਨੇ ਦਲਿਤ ਨੌਜਵਾਨ ਦਾ ਸਿਰ ਇੱਟਾਂ-ਪੱਥਰਾਂ ਨਾਲ ਕੁਚਲ ਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਇੱਕ ਮੁਲਜ਼ਮ ਦੀ ਪਤਨੀ ਨਾਲ ਪ੍ਰੇਮ ਸਬੰਧ ਸਨ। ਜਿਸ ਤੋਂ ਬਾਅਦ ਦੋਸ਼ੀ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਡੌਗ ਸਕੁਐਡ ਦੀ ਮਦਦ ਨਾਲ ਸਾਰੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਹੈ। ਇਹ ਮਾਮਲਾ ਝਾਲਾਵਾੜ ਜ਼ਿਲ੍ਹੇ ਦੇ ਸੁਨੇਲ ਦੇ ਹੜਮਤੀਆ ਪਿੰਡ ਦਾ ਹੈ।

ਐਸਪੀ ਰਿਚਾ ਤੋਮਰ ਨੇ ਦੱਸਿਆ ਕਿ ਪਿੰਡ ਹੜਮਤੀਆ ਹਿੰਦੂ ਸਿੰਘ ਵਾਸੀ ਦੁਰਗੇਸ਼ (25) ਮਜ਼ਦੂਰੀ ਕਰਦਾ ਸੀ ਅਤੇ ਸ਼ੁੱਕਰਵਾਰ ਰਾਤ ਕਰੀਬ 8 ਵਜੇ ਥਰੈਸ਼ਰ ਮਸ਼ੀਨਾਂ 'ਤੇ ਰੋਟੀ ਦੇਣ ਗਿਆ ਸੀ। ਇਸ ਤੋਂ ਬਾਅਦ ਦੁਰਗੇਸ਼ ਘਰ ਨਹੀਂ ਪਰਤਿਆ। ਸ਼ਨੀਵਾਰ ਸਵੇਰੇ 7:30 ਵਜੇ ਮੰਦਰ ਦੇ ਪੁਜਾਰੀ ਰਾਮਸਵਰੂਪ ਨੇ ਸਕੂਲ ਦੀ ਖੰਡਰ ਇਮਾਰਤ ਦੇ ਅਹਾਤੇ 'ਚ ਲਾਸ਼ ਪਈ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਸ ਨੇ 4 ਦੋਸ਼ੀਆਂ ਅਰਜੁਨ (22) ਪੁੱਤਰ ਤੂਫਾਨ ਲੁਹਾਰ ਵਾਸੀ ਹਨੋਤੀਆ ਰਾਇਮਲ, ਬਲਵੰਤ ਸਿੰਘ (21) ਪੁੱਤਰ ਉਮੈਦ ਸਿੰਘ ਰਾਜਪੂਤ, ਦੁਰਗੇਸ਼ ਸਿੰਘ (25) ਪੁੱਤਰ ਚੌਨ ਸਿੰਘ ਰਾਜਪੂਤ ਅਤੇ ਪ੍ਰੇਮ ਸਿੰਘ (25) ਪੁੱਤਰ ਪਰਵਤ ਸਿੰਘ ਰਾਜਪੂਤ ਵਾਸੀ ਹਨੋਟੀਆ ਨੂੰ ਗ੍ਰਿਫਤਾਰ ਕਰ ਲਿਆ ਹੈ।

ਸੁਨੇਲ ਥਾਣਾ ਅਧਿਕਾਰੀ ਰਮੇਸ਼ਚੰਦਰ ਮੀਨਾ ਨੇ ਦੱਸਿਆ ਕਿ ਮ੍ਰਿਤਕ ਦੁਰਗੇਸ਼ ਮੇਘਵਾਲ ਦੇ ਤੂਫਾਨ ਲੁਹਾਰ ਵਾਸੀ ਹਨੋਤੀਆ ਰਾਇਮਲ ਦੀ ਪਤਨੀ ਨਾਲ ਕਰੀਬ 3 ਮਹੀਨਿਆਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਅਰਜੁਨ ਲੁਹਾਰ ਆਪਣੇ ਦੋਸਤਾਂ ਬਲਵੰਤ ਸਿੰਘ, ਦੁਰਗੇਸ਼ ਸਿੰਘ ਅਤੇ ਪ੍ਰੇਮ ਸਿੰਘ ਨਾਲ ਯੋਜਨਾ ਬਣਾ ਕੇ ਦੁਰਗੇਸ਼ ਮੇਘਵਾਲ ਨੂੰ ਪਿੰਡ ਦੇ ਸਕੂਲ ਦੀ ਪੁਰਾਣੀ ਇਮਾਰਤ ਵਿੱਚ ਲੈ ਗਿਆ, ਜਿੱਥੇ ਮੁਲਜ਼ਮਾਂ ਨੇ ਨੌਜਵਾਨ ਨੂੰ ਸ਼ਰਾਬ ਪੀ ਕੇ ਇੱਟਾਂ-ਪੱਥਰ ਮਾਰ ਕੇ ਕਤਲ ਕਰ ਦਿੱਤਾ।