“ਪਾਪਾ ਨੇ 20 ਦਿਨ ਤੱਕ ਕੀਤਾ ਗੰਦਾ ਕੰਮ”, ਫੋਨ ‘ਤੇ ਬੇਟੀ ਦੀ ਆਪਬੀਤੀ ਸੁਣ ਕੇ ਹੈਰਾਨ ਰਹਿ ਗਈ ਮਾਂ

0
603

ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪ ਹੈ ਕਿ ਇਕ ਪਿਤਾ ਨੇ 13 ਸਾਲ ਦੀ ਆਪਣੀ ਬੇਟੀ ਨਾਲ ਰੇਪ ਕੀਤਾ। ਆਰੋਪੀ 20 ਦਿਨਾਂ ਤੱਕ ਦਰਿੰਦਗੀ ਕਰਦਾ ਰਿਹਾ। ਪੀੜਤਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਕੇਸ ਦਰਜ ਕਰਕੇ ਕਥਿਤ ਦੋਸ਼ੀ ਪਿਤਾ ਨੂੰ ਕਾਬੂ ਕਰ ਲਿਆ ਹੈ।
ਘਟਨਾ ਸ਼ਿਵਪੁਰੀ ਜ਼ਿਲ੍ਹੇ ਦੇ ਖਨਿਆਂਧਾਨਾ ਥਾਣਾ ਇਲਾਕੇ ਦੀ ਹੈ, ਜਿਥੇ ਅਸ਼ੋਕ ਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਇਕ ਸ਼ਖਸ ਮਜ਼ਦੂਰੀ ਕਰਦਾ ਹੈ। ਉਸਦੇ ਨਾਲ ਉਸਦੀ ਨਾਬਾਲਗ ਬੇਟੀ ਵੀ ਰਹਿ ਰਹੀ ਸੀ। ਇਸੇ ਦੌਰਾਨ ਉਸਨੇ ਬੇਟੀ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਨੇ ਪਿਤਾ ਦੀ ਘਿਨੌਣੀ ਕਰਤੂਤ ਦੀ ਜਾਣਕਾਰੀ ਮਾਂ ਤੇ ਮਾਸੀ ਨੂੰ ਦਿੱਤੀ। ਇਸਦੇ ਬਾਅਦ ਪੀੜਤਾ ਦੋਵਾਂ ਨਾਲ ਖਨਿਆਂਧਾਨਾ ਥਾਣੇ ਪਹੁੰਚੀ ਤੇ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦਾ ਕਹਿਣਾ ਸੀ ਕਿ ਉਸਦਾ ਪਿਤਾ 20 ਦਿਨਾਂ ਤੋਂ ਉਸ ਨਾਲ ਗਲਤ ਕੰਮ ਕਰ ਰਿਹਾ ਸੀ। ਪੁਲਿਸ ਨੇ ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜਿਆ ਹੈ।

ਪੀੜਤਾ ਦੀ ਮਾਸੀ ਨੇ ਦੱਸਿਆ ਪੂਰਾ ਸੱਚ
ਉਧਰ ਪੀੜਤਾ ਦੀ ਮਾਸੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਬੱਚੀ ਦਾ ਪਿਤਾ ਮੂੰਗਫਲੀ ਪੁੱਟਣ ਲਈ ਮਜ਼ਦੂਰੀ ਕਰਨ ਲਈ ਸ਼ਿਵਪੁਰੀ ਜ਼ਿਲ੍ਹੇ ਦੇ ਇਕ ਪਿੰਡ ਗਿਆ ਸੀ। ਇਸ ਦੌਰਾਨ ਬੇਟੀ ਵੀ ਉਸਦੇ ਨਾਲ ਸੀ। ਉਥੇ ਉਸਨੇ ਬੇਟੀ ਨਾਲ ਰੇਪ ਕੀਤਾ। ਪੀੜਤਾ ਨੇ ਕਿਸੇ ਗ੍ਰਾਮੀਣ ਦੀ ਮਦਦ ਨਾਲ ਮਾਂ ਨੂੰ ਫੋਨ ਕੀਤਾ ਤੇ ਆਪਬੀਤੀ ਸੁਣਾਈ, ਜਿਸਨੂੰ ਸੁਣ ਕੇ ਉਹ ਹੈਰਾਨ ਰਹਿ ਗਈ। ਇਸਦੇ ਬਾਅਦ ਮਾਂ ਆਪਣੀ ਭੈਣ ਦੇ ਘਰ ਆਈ ਤੇ ਪੀੜਤਾ ਨੂੰ ਲੈ ਕੇ ਖਨਿਆਂਧਾਨਾ ਥਾਣੇ ਪੁੱਜੀ।