ਡੀ. ਐਨ. ਏ ਦੀ ਖੋਜ ਆਧੁਨਿਕ ਆਣੂ ਜੀਵ—ਵਿਗਿਆਨ ਦਾ ਮੀਲ ਪੱਥਰ

0
1513

ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਡੀ.ਐਨ.ਏ ਦਿਵਸ *ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 175 ਤੋਂ ਵੱਧ ਪੰਜਾਬ ਅਤੇ ਹਿਮਾਚਲ ਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਹਿੱਸਾ ਲਿਆ। ਡੀ.ਐਨ.ਏ ਦੇ ਡਬਲ ਹੈਲਿਕਸ ਢਾਂਚੇ ਦੀ ਖੋਜ 1953 ਵਿਚ ਇਸੇ ਦਿਨ ਵਿਸ਼ਵ ਪ੍ਰਸਿੱਧ ਵਿਗਿਆਨੀ ਜੈਮਸ ਵਾਰਟਸਨ ਅਤੇ ਫ਼ਰਾਂਸਸਿਸ ਕਰਿਕ ਵਲੋਂ ਕੀਤੀ ਗਈ ਸੀ।

ਇਸ ਮੌਕੇ ਹਾਜ਼ਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਕਿਹਾ ਕਿ ਡੀ.ਐਨ.ਏ ਦੀ ਖੋਜ ਨੇ ਜਿੱਥੇ ਵਿਗਿਆਨ ਦੇ ਇਤਿਹਾਸ ਦੇ ਵਿਚ ਇਕ ਮੀਲ ਪੱਥਰ ਸਥਾਪਿਤ ਕੀਤਾ ਹੈ, ਉਥੇ ਹੀ ਆਧੁਨਿਕ ਆਣੂ ਜੀਵ—ਵਿਗਿਆਨ ਨੂੰ ਹੋਰ ਵਧਾਵਾ ਦਿੱਤਾ ਹੈ। ਇਸ ਦੇ ਨਾਲ ਸਾਡੇ ਜੀਨਜ ਭਾਵ ਵੰਸ਼—ਕਣ ਨੂੰ ਬਹੁਤ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਡੀ.ਐਨ.ਏ ਦੇ ਢਾਂਚੇ ਅਤੇ ਕੰਮਾਂ ਦੀ ਸਮਝ ਨਾਲ ਹੁਣ ਬਿਮਾਰੀਆਂ ਦੀ ਜਾਂਚ, ਬਿਮਾਰੀਆਂ ਲੱਗਣ ਦਾ ਖਤਰਾ ਦੀ ਜਾਂਚ, ਨਵੀਆਂ ਦਵਾਈਆਂ ਦੇ ਫਾਰਮੂਲੇ ਬਣਾਏ ਜਾ ਰਹੇ ਹਨ ਅਤੇ ਇਸ ਦੇ ਸਦਕਾ ਹੀਅਦਲਾਤਾਂ ਵਿਚ ਡੀ.ਐਨ.ਏ ਫ਼ਿੰਗਰ ਪ੍ਰਿੰਟ ਦੇ ਸਬੂਤ ਪੇਸ਼ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਡੀ.ਐਨ.ੲੈ ਦਾ ਸਭ ਤੋਂ ਵੱਧ ਅਹਿਮ ਰੋਲ ਬਿਮਾਰੀਆਂ ਦੇ ਇਲਾਜ ਕਰਨ ਵਿਚ ਹੈੇ। ਉਨ੍ਹਾ ਕਿਹਾ ਕਿ ਅੱਜ ਦਾ ਦਿਵਸ ਮਨਾਉਣ ਦਾ ਉਦੇਸ਼ ਹੀ ਇਹ ਹੈ ਕਿ ਅਸੀਂ ਜੀਨੋਕਿਮਸ ਖੋਜਾਂ ਦੀ ਮਹਹੱਤਾ ਨੂੰ ਸਮਝਦਿਆਂ ਇਸ ਦੇ ਵਿਸਥਾਰ ਵੱਲ ਅਗਰਸਰ ਹੋਈਏ। ਇਸ ਮੌਕੇ ਨੈਸ਼ਨਲ ਬਾਇਓ ਡਾਇਵਰਸਿਟੀ ਅਥਾਰਟੀ ਦੇ ਸਕੱਤਰ ਜਸਟਿਨ ਮੋਹਨ ਵੀ ਹਾਜ਼ਰ ਸਨ।

ਇਸ ਮੌਕੇ ਸੀ.ਐਸ.ਆਈ ਆਰ—ਇੰਸਟੀਚਿਊਟ ਆਫ਼ ਹਿਮਾਲਿਆ ਬਾਇਓ ਰਿਸੋਰਸ ਤਕਨਾਲੌਜੀ ਪਾਲਮਪੁਰ, ਹਿਮਾਚਲ ਪ੍ਰਦੇਸ਼ ਦੇ ਡਾਇਰੈਕਟਰ ਡਾ. ਸੰਜੇ ਕੁਮਾਰ ਮੁਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ । ਇਸ ਮੌਕੇ ਉਨ੍ਹਾਂ ਡੀ.ਐਨ.ਏ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਜੀਨ ਦੀ ਹੌਂਦ ਸਾਨੂੰ ਡੀ.ਐਨ.ਏ ਦੇ ਰਸਾਇਣਕ ਭੇਦਾਂ ਵੱਲ ਸੇਧਤ ਕਰਦੀ ਹੈ, ਕਿਵੇਂ ਅਣੂਆਂ ਵੰਸ਼ਾ ਦੇ ਸਹਾਰੇ ਸਾਡੇ ਸਰੀਰ ਦੇ ਵੱਖ—ਵੱਖ ਹਿੱਸਿਆਂ ਦਾ ਵਿਸਥਾਰ ਤੇ ਵਿਕਾਸ ਹੁੰਦਾ ਹੈ ਅਤੇ ਅਣੂ ਵੰਸ਼ ਕਿਵੇਂ ਕੰਮ ਕਰਦੇ ਹੋਏੇ ਆਪਣੇ ਆਪ ਨੂੰ ਬਣਾਈ ਰੱਖਦੇ ਹਨ। ਉਨ੍ਹਾ ਕਿਹਾ ਕਿ ਫ਼ਸਲਾਂ ਦੀ ਵਰਤੋਂ, ਕਿਸਮਾਂ ਅਤੇ ਜੈਵਿਕ ਵਿਭਿੰਨਤਾਂ ਦੀ ਪਛਾਣ ਅਤੇ ਪਲਾਂਟਾਂ ਦੀ ਰੱਖਿਆਂ ਲਈ ਡੀ.ਐਨ .ਏ ਦੀ ਖੋਜ਼ ਨਾਲ ਕ੍ਰਾਂਤੀਕਾਰੀ ਬਦਲਾਵ ਦੇਖੇ ਗਏ ਹਨ। ਉਨ੍ਹਾਂ ਕਿਹਾ ਕਿ ਇਹਨਾਂ ਖੋਜਾਂ ਦੇ ਸੱਦਕਾ ਘਟ ਪਾਣੀ ਅਤੇ ਘੱਟ ਖਾਂਦਾ ਦੇ ਬੀਜਾਂ ਦੀਆਂ ਖੋਜ਼ਾਂ ਦੀ ਰਫ਼ਤਾਰ ਤੇਜ਼ ਹੈ । ਅਜਿਹੀਆਂ ਫ਼ਸਲਾਂ ਖਰਾਬ ਨਾ ਹੋਣ ਦੇ ਨਾਲ—ਨਾਲ ਜ਼ਿਆਦਾਰ ਠੰਡ ਅਤੇ ਸੌਕਾਂ ਬਰਦਾਸ਼ਤ ਕਰਨ ਵਾਲੀਆਂ ਫ਼ਸਲਾਂ ਬੀਜੀਆਂ ਜਾ ਰਹੀਆਂ ਹਨ।

ਇਸ ਮੌਕੇ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜ਼ੇਸ਼ ਗਰੋਵਰ ਨੇ ਕਿਹਾ ਕਿ ਡੀ.ਐਨ.ਏ ਦੀ ਖੋਜ ਦੇ ਸੱਦਕਾ ਅੱਜ ਕਰੋਨਾਂ ਮਹਾਂਮਾਰੀ ਨਾਲ ਨਜ਼ਿਠਣ ਅਤੇ ਇਸ ਦੇ ਖਾਤਮੇ ਲਈ ਡੀ.ਐਨ.ਏ ਵੈਕਸਿਨ ਤਿਆਰ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)