ਡੀ. ਜੇ. ਬੰਦ ਕਰਾਉਣ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਸਮਾਗਮ ‘ਚ ਪਈਆਂ ਧਾਰਮਿਕ ਮੂਰਤੀਆਂ ਦੀ ਕੀਤੀ ਤੋੜ-ਭੰਨ

0
646

ਲੁਧਿਆਣਾ| ਮਾਮਲਾ ਲੁਧਿਆਣਾ ਦੇ ਜੀਵਨ ਨਗਰ ਇਲਾਕੇ ਦਾ ਹੈ ਜਿੱਥੇ ਬੀਤੀ ਰਾਤ ਸਮਾਗਮ ‘ਚ ਚੱਲ ਰਹੇ ਡੀ.ਜੇ. ਨੂੰ ਲੈ ਕੇ ਗੁਆਢੀਆਂ ਵੱਲੋਂ ਵਿਰੋਧ ਜਤਾਇਆ ਗਿਆ, ਜਿਸ ਕਾਰਨ ਮਾਮਲਾ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਸਮਾਗਮ ‘ਚ ਪਈਆਂ ਧਾਰਮਿਕ ਮੂਰਤੀਆਂ ਦੀ ਭੰਨ-ਤੋੜ ਹੋਈ ਅਤੇ ਉਨ੍ਹਾਂ ਨੂੰ ਖੰਡਿਤ ਕੀਤਾ ਗਿਆ, ਜਿਸ ਕਾਰਨ ਆਯੋਜਕਾਂ ਨੇ ਇਸ ਗੱਲ ਦਾ ਵਿਰੋਧ ਜਤਾਇਆ ਅਤੇ ਪ੍ਰਦਰਸ਼ਨ ਕਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰਦੇ ਹੋਏ ਸ਼ਾਂਤ ਕਰਵਾਇਆ। ਪ੍ਰਬੰਧਕਾਂ ਨੇ ਇਸ ਗੱਲ ਦਾ ਰੋਸ ਜਤਾਇਆ ਤਾਂ ਉੱਥੇ ਹੀ ਕਾਰਵਾਈ ਦੀ ਵੀ ਗੱਲ ਕਹੀ ।