ਜਲੰਧਰ ਦੇ CP ਸਵਪਨ ਸ਼ਰਮਾ ਦੀ ਸਾਈਬਰ ਠੱਗਾਂ ਨੇ ਬਣਾਈ ਫਰਜ਼ੀ ਆਈਡੀ, ਲੋਕਾਂ ਨੂੰ ਭੇਜ ਰਹੇ ਅਜਿਹੇ ਸੰਦੇਸ਼

0
374

ਜਲੰਧਰ, 14 ਫਰਵਰੀ | ਸਾਈਬਰ ਠੱਗਾਂ ਵਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਆਈਪੀਐਸ ਸਵਪਨ ਸ਼ਰਮਾ ਦੀ ਫਰਜ਼ੀ ਫੇਸਬੁੱਕ ਆਈਡੀ ਬਣਾਈ ਗਈ ਹੈ। ਠੱਗਾਂ ਨੇ ਲੁਧਿਆਣਾ ਵਿਚ ਕਈ ਲੋਕਾਂ ਨੂੰ ਸੰਦੇਸ਼ ਭੇਜੇ ਹਨ। ਪੁਲਿਸ ਕਮਿਸ਼ਨਰ ਸ਼ਰਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ। ਇਹ ਫੇਸਬੁੱਕ ਆਈਡੀ ਫਰਜ਼ੀ ਹੈ। ਆਈਡੀ ਬਣਾਉਣ ਵਾਲੇ ਵਿਅਕਤੀ ਖਿਲਾਫ ਜਲਦੀ ਹੀ ਕਾਰਵਾਈ ਕੀਤੀ ਜਾ ਰਹੀ ਹੈ।

ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਉਨ੍ਹਾਂ ਦੇ ਨਾਂ ‘ਤੇ ਬਣੀ ਆਈਡੀ ਦੀ ਵਰਤੋਂ ਕਰਕੇ ਮੈਸੇਜ ਭੇਜ ਕੇ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸੁਚੇਤ ਰਹਿਣ। ਜਾਣਕਾਰੀ ਦਿੰਦਿਆਂ ਲੁਧਿਆਣਾ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਸੋਨੂੰ ਨੇ ਦੱਸਿਆ ਕਿ ਉਹ ਸੈਕਰਡ ਹਾਰਟ ਸਕੂਲ ਨੇੜੇ ਰਹਿੰਦਾ ਹੈ। ਉਸ ਨੂੰ ਸਵਪਨ ਸ਼ਰਮਾ ਦੇ ਨਾਂ ‘ਤੇ ਬਣਾਈ ਗਈ ਫੇਸਬੁੱਕ ਆਈਡੀ ਤੋਂ ਫਰੈਂਡ ਰਿਕਵੈਸਟ ਮਿਲੀ। ਉਸ ਨੇ ਸਵੀਕਾਰ ਕਰ ਲਿਆ। ਕੁਝ ਦਿਨਾਂ ਬਾਅਦ ਅਚਾਨਕ ਇੱਕ ਸੁਨੇਹਾ ਆਇਆ। ਠੱਗ ਨੇ ਉਸ ਦਾ ਹਾਲ-ਚਾਲ ਪੁੱਛਿਆ। ਜਿਸ ਤੋਂ ਬਾਅਦ ਉਸ ਦਾ ਨੰਬਰ ਲੈ ਲਿਆ। ਚੈਟਿੰਗ ‘ਤੇ ਉਸ ਨਾਲ ਗੱਲ ਕਰਨ ਲੱਗੀ।

ਸੋਨੂੰ ਅਨੁਸਾਰ ਉਕਤ ਵਿਅਕਤੀ ਨੇ ਉਸ ਨੂੰ ਕਿਹਾ ਕਿ ਮੇਰਾ ਇੱਕ ਦੋਸਤ ਸੰਤੋਸ਼ ਕੁਮਾਰ ਹੈ, ਉਹ ਤੁਹਾਨੂੰ ਫ਼ੋਨ ਕਰੇਗਾ। ਉਹ ਸੀਆਰਪੀਐਫ ਵਿੱਚ ਇੱਕ ਅਧਿਕਾਰੀ ਹੈ। ਉਸ ਦੀ ਡਿਊਟੀ ਤਬਦੀਲ ਕਰ ਦਿਤੀ ਗਈ ਹੈ। ਉਹ ਆਪਣਾ ਫਰਨੀਚਰ ਦਾ ਸਮਾਨ ਵੇਚਣਾ ਚਾਹੁੰਦਾ ਹੈ। ਸਾਰੀਆਂ ਚੀਜ਼ਾਂ ਨਵੀਆਂ ਅਤੇ ਚੰਗੀ ਹਾਲਤ ਵਿੱਚ ਹਨ। ਜੇ ਤੁਹਾਨੂੰ ਇਹ ਪਸੰਦ ਹੈ ਤਾਂ ਇਸਨੂੰ ਖਰੀਦ ਲਵੋ।
ਸੋਨੂੰ ਅਤੇ ਸੌਰਵ ਮੁਤਾਬਕ ਠੱਗ ਲਗਾਤਾਰ ਅਫਸਰਾਂ ਦੇ ਨਾਂ ਲੈ ਕੇ ਫਰਜ਼ੀ ਆਈਡੀ ਬਣਾ ਰਹੇ ਹਨ। ਪੁਲਿਸ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਠੱਗਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।