ਸਾਈਬਰ ਪੁਲਿਸ ਦਾ ਕੋਰਟ ‘ਚ ਦਾਅਵਾ : ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਫਾਈਵ ਸਟਾਰ ਹੋਟਲਾਂ ‘ਚ ਮੀਡੀਆ ਲਈ ਬਣਾਈਆਂ ਅਸ਼ਲੀਲ ਫਿਲਮਾਂ

0
6073

ਮੁੰਬਈ। ਮਹਾਰਾਸ਼ਟਰ ਸਾਈਬਰ ਪੁਲਿਸ ਨੇ ਅਦਾਲਤ ਵਿਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਤੇ ਹੋਰਨਾਂ ਨੇ ਫਾਈਵ ਸਟਾਰ ਹੋਟਲਾਂ ਵਿਚ ਅਸ਼ਲੀਲ ਫਿਲਮਾਂ ਬਣਾਉਣ ਦਾ ਦੋਸ਼ ਲਗਾਇਆ ਹੈ। ਜਿਸਨੂੰ OTT ਪਲੇਟਫਾਰਮ ਵਲੋਂ ਮੁਦਰਾ ਲਾਭ ਲਈ ਡਿਸਟਰੀਬਿਊਟ ਕੀਤਾ ਗਿਆ ਸੀ।
ਸਾਈਬਰ ਪੁਲਿਸ ਦੀ ਪਿਛਲੇ ਹਫਤੇ ਕੋਰਟ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਅਨੁਸਾਰ ਕੁੰਦਰਾ ਨੇ ਮਾਡਲ ਸ਼ਰਲਿਨ ਚੋਪੜਾ ਤੇ ਪੂਨਮ ਪਾਂਡੇ, ਫਿਲਮ ਨਿਰਮਾਤਾ ਮੀਤਾ ਝੁਨਝੁਨਵਾਲਾ ਤੇ ਕੈਮਰਾਮੈਨ ਰਾਜੂ ਦੂਬੇ ਨਾਲ ਕਥਿਤ ਤੌਰ ਉਤੇ ਦੋ ਉਪ ਨਗਰੀ ਪੰਜ ਸਿਤਾਰਾ ਹੋਟਲਾਂ ਵਿਚ ਅਸ਼ਲੀਲ ਫਿਲਮਾਂ ਨੂੰ ਸ਼ੂਟ ਕੀਤਾ ਸੀ। ਇਸ ਤੋਂ ਪਹਿਲਾਂ 2021 ਵਿਚ ਮੁੰਬਈ ਪੁਲਿਸ ਦੀ ਕ੍ਰਿਮੀਨਲ ਬ੍ਰਾਂਚ ਨੇ ਅਪ੍ਰੈਲ ਵਿਚ ਆਪਣੀ ਵੱਖਰੀ ਚਾਰਜਸ਼ੀਟ ਦਾਇਰ ਕੀਤੀ ਸੀ। ਉਸਦੇ ਬਾਅਦ ਸਤੰਬਰ ਵਿਚ ਸਨਸਨੀਖੇਜ਼ ਅਸ਼ਲੀਲ ਰੈਕੇਟ ਮਾਮਲੇ ਵਿਚ ਇਕ ਪੂਰਕ ਚਾਰਜਸ਼ੀਟ ਦਾਇਰ ਕੀਤੀ ਸੀ, ਜੋ ਫਰਵਰੀ ਵਿਚ ਮਡ ਦੀਪ ਵਿਚ ਇਕ ਬੰਗਲੇ ਉਤੇ ਛਾਪੇਮਾਰੀ ਦੇ ਬਾਅਦ ਸਾਹਮਣੇ ਆਈ ਸੀ। ਸਾਈਬਰ ਪੁਲਿਸ, ਜਿਸਨੇ 2019 ਵਿਚ ਮਾਮਲਾ ਦਰਜ ਕੀਤਾ ਸੀ, ਨੇ ਦਾਅਵਾ ਕੀਤਾ ਕਿ ਆਰਮਸ ਪ੍ਰਾਈਮ ਮੀਡੀਆ ਲਿਮਟਿਡ ਦੇ ਡਾਇਰੈਕਟਰ ਕੁੰਦਰਾ ਕੁਝ ਵੈਬਸਾਈਟਾਂ ਉਤੇ ਅਸ਼ਲੀਲ ਵੀਡੀਓ ਬਣਾਉਣ ਤੇ ਡਿਸਟਰੀਬਿਊਸ਼ਨ ਵਿਚ ਲੱਗੇ ਹੋਏ ਹਨ।