CT SCHOOL ਨੇ ਰਿਜ਼ਲਟ ਤੋਂ ਪਹਿਲਾਂ ਕੀਤੀ ਐਨੂਅਲ ਚਾਰਜ ਦੀ ਮੰਗ, PARENTS ਨੇ ਦਿੱਤਾ ਸਕੂਲ ਦੇ ਬਾਹਰ ਧਰਨਾ

0
4034

ਜਲੰਧਰ | ਸੀ.ਟੀ. ਪਬਲਿਕ ਸਕੂਲ ਦੇ ਬਾਹਰ ਅੱਜ ਪੇਰੇਂਟਸ ਨੇ ਸਕੂਲ ਖਿਲਾਫ਼ ਧਰਨਾ ਦਿੱਤਾ। ਬੱਚਿਆਂ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੀ ਟਿਊਸ਼ਨ ਫੀਸ ਸਕੂਲ ਨੂੰ ਦਿੱਤੀ ਅਤੇ ਬੱਚਿਆਂ ਦੇ ਪੇਪਰ ਦਵਾਏ। ਹੁਣ ਰਿਜਲਟ ਦੇ ਮੌਕੇ ਤੇ ਸਕੂਲ ਪ੍ਰਸ਼ਾਸਨ ਉਨ੍ਹਾਂ ਨੂੰ 10,000 ਹੋਰ ਐਨੂਅਲ ਫੀਸ ਦੀ ਮੰਗ ਕਰ ਰਿਹਾ ਹੈ।

ਬਿਨਾਂ ਪੈਸੇ ਦਿੱਤੇ ਸਕੂਲ ਉਨ੍ਹਾਂ ਨੂੰ ਰਿਜਲਟ ਨਹੀਂ ਦੇ ਰਿਹਾ।

ਸਕੂਲ ਦੇ ਅੰਦਰ ਹੀ ਮੌਜੂਦ ਪ੍ਰਿੰਸੀਪਲ ਦਲਜੀਤ ਸਿੰਘ ਨੂੰ ਜਦੋਂ ਧਰਨੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਪਤਾ ਸਵੇਰ ਤੋਂ ਪੀ.ਟੀ. ਐਮ ਚੱਲ ਰਹੀ ਹੈ ਮੈਂ ਉਸ ਵਿੱਚ ਸੀ। ਜਿਸ ਕਿਸੇ ਪੇਰੇਂਟਸ ਨੂੰ ਪਰੇਸ਼ਾਨੀ ਹੈ ਉਹ ਮੇਰੇ ਕੋਲ ਆ ਕੇ ਮਿਲ ਸਕਦਾ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।