ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਹਿਰਾਸਤ ‘ਚ, ਡਰੱਗ ਲੈਣ ਦੀ ਗੱਲ ਕਬੂਲੀ : NCB ਸੂਤਰ
ਮੁੰਬਈ | ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ ‘ਚ ਪਾਰਟੀ ਦੌਰਾਨ ਐਤਵਾਰ ਦੀ ਰਾਤ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਛਾਪੇਮਾਰੀ ਕਰਕੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਤੇ 3 ਲੜਕੀਆਂ ਸਣੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਇਕ ਅਧਿਕਾਰੀ ਨੇ ਦੱਸਿਆ ਕਿ ਪਾਰਟੀ ਵਿੱਚ ਸ਼ਾਮਿਲ ਲੋਕਾਂ ਨੇ ਆਪਣੀ ਪੈਂਟ ਦੀ ਸਿਲਾਈ ‘ਚ, ਔਰਤਾਂ ਨੇ ਪਰਸ ਦੇ ਹੈਂਡਲ ਤੇ ਅੰਡਰਵੀਅਰ ਦੇ ਸਿਲਾਈ ਵਾਲੇ ਹਿੱਸੇ ਅਤੇ ਕਾਲਰ ਦੀ ਸਿਲਾਈ ਵਿੱਚ ਡਰੱਗਜ਼ ਲੁਕਾ ਲਿਆਂਦੀ ਸੀ। ਹਾਲਾਂਕਿ ਐੱਨਸੀਬੀ ਇਨ੍ਹਾਂ ਜਾਣਕਾਰੀਆਂ ਨੂੰ ਲੈ ਕੇ ਦੁਬਾਰਾ ਵੈਰੀਫਾਈ ਕਰ ਰਹੀ ਹੈ।
ਹੁਣ ਤੱਕ ਇਸ ਮਾਮਲੇ ‘ਚ ਕੀ-ਕੀ ਹੋਇਆ?
ਸਮੁੰਦਰ ਦੇ ਕਿਨਾਰੇ ਜਿਥੇ ਕਿਸੇ ਨੂੰ ਵੀ ਪੁਲਿਸ ਦਾ ਡਰ ਨਹੀਂ ਹੁੰਦਾ, ਇਹ ਡਰੱਗਜ਼ ਪਾਰਟੀ ਕਰਵਾਈ ਗਈ। ਇਸ ਕਰਕੇ ਕਰੂਜ਼ ‘ਚ ਚੱਲ ਰਹੀ ਇਸ ਪਾਰਟੀ ਦੀ ਐਂਟਰੀ ਫ਼ੀਸ 80 ਹਜ਼ਾਰ ਤੋਂ ਲੈ ਕੇ 5 ਲੱਖ ਰੁਪਏ ਤੱਕ ਰੱਖੀ ਗਈ ਸੀ।
ਇਸ ਕਰੂਜ਼ ਦੀ ਸਮਰੱਥਾ ਕਰੀਬ 2 ਹਜ਼ਾਰ ਲੋਕਾਂ ਦੀ ਹੈ ਪਰ ਇਥੇ ਇਕ ਹਜ਼ਾਰ ਤੋਂ ਘੱਟ ਲੋਕ ਹੀ ਮੌਜੂਦ ਸਨ। ਪਾਰਟੀ ਦਾ ਸੱਦਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਦਿੱਤਾ ਗਿਆ, ਇਸ ਲਈ ਕੁਝ ਲੋਕਾਂ ਨੂੰ ਤਾਂ ਆਕਰਸ਼ਕ ਕਿੱਟ ਭੇਟ ਕਰ ਕੇ ਉਨ੍ਹਾਂ ਨੂੰ ਸੱਦਿਆ ਗਿਆ ਸੀ।
ਪਾਰਟੀ ‘ਚ ਸ਼ਾਮਿਲ ਜ਼ਿਆਦਾਤ ਲੋਕ ਦਿੱਲੀ ਦੇ
ਇਸ ਕਰੂਜ਼ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ‘ਚ ਜ਼ਿਆਦਾਤਰ ਲੋਕ ਦਿੱਲੀ ਦੇ ਹਨ, ਜੋ ਫਲਾਈਟ ਰਾਹੀਂ ਮੁੰਬਈ ਆਏ ਤੇ ਫਿਰ ਕਰੂਜ਼ ‘ਤੇ ਗਏ। ਅਰਬਾਜ਼ ਨਾਂ ਦੇ ਸ਼ਖਸ ਤੋਂ ਵੀ ਐੱਨਸੀਬੀ ਦੀ ਪੁੱਛਗਿੱਛ ਜਾਰੀ ਹੈ। ਐੱਨਸੀਬੀ ਨੂੰ ਜਾਂਚ ਦੌਰਾਨ ਇਸ ਦੇ ਬੂਟਾਂ ‘ਚੋਂ ਡਰੱਗ ਮਿਲਿਆ ਸੀ।
ਸੂਤਰਾਂ ਅਨੁਸਾਰ ਅਰਬਾਜ਼ ਹੀ ਅਦਾਕਾਰ ਦੇ ਬੇਟੇ ਨੂੰ ਆਪਣੇ ਨਾਲ ਲੈ ਕੇ ਗਿਆ ਸੀ। NCB ਸੂਤਰਾਂ ਮੁਤਾਬਕ ਹਿਰਾਸਤ ‘ਚ ਲਏ ਗਏ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੇ ਡਰੱਗ ਲੈਣ ਦੀ ਗੱਲ ਕਬੂਲੀ ਹੈ।