ਜਲੰਧਰ, 24 ਜਨਵਰੀ| ਜਲੰਧਰ ਤੋਂ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਤਿੰਨ ਨੌਜਵਾਨਾਂ ਨੇ ਇਕ ਔਰਤ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਗੁਪਤ ਅੰਗਾਂ ਸਮੇਤ ਹੋਰ ਥਾਵਾਂ ‘ਤੇ ਲੱਤਾਂ ਮਾਰੀਆਂ। ਉਨ੍ਹਾਂ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ। ਮੁਲਜ਼ਮਾਂ ਨੇ ਔਰਤ ਦੇ ਗੁਪਤ ਅੰਗਾਂ ਨੂੰ ਲੱਤ ਮਾਰਨ ਦੀਆਂ ਦੋ ਵੀਡੀਓ ਵੀ ਬਣਾਈਆਂ ਅਤੇ ਫਿਰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ।
ਔਰਤ ਮੁਲਜ਼ਮਾਂ ਨੂੰ ਪੈਸੇ ਦੇਣ ਲਈ ਕਹਿੰਦੀ ਰਹੀ, ਪਰ ਉਨ੍ਹਾਂ ਨੇ ਗੱਲ ਨਹੀਂ ਸੁਣੀ ਅਤੇ ਉਸ ਦੀ ਕੁੱਟਮਾਰ ਕਰਦੇ ਰਹੇ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਵੀਡੀਓਜ਼ ਦੇਰ ਰਾਤ ਕਰਤਾਰਪੁਰ ਨੇੜੇ ਇਕ ਖੇਤ ਵਿਚ ਬਣਾਈਆਂ ਗਈਆਂ ਸਨ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਦੋਂ ਦੇ ਹਨ। ਔਰਤ ਨੇ ਵੀ ਕਿਸੇ ਥਾਣੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਇਕ ਵੀਡੀਓ ਵਿਚ 3 ਨੌਜਵਾਨ ਔਰਤ ਨੂੰ ਵਾਲਾਂ ਤੋਂ ਫੜ ਕੇ ਕੁੱਟ ਰਹੇ ਹਨ। ਕੁੱਟਮਾਰ ਦੇ ਨਾਲ-ਨਾਲ ਦੋਸ਼ੀ ਔਰਤ ਨਾਲ ਬਦਸਲੂਕੀ ਵੀ ਕਰ ਰਹੇ ਹਨ। ਔਰਤ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੋਸ਼ੀਆਂ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਇਸੇ ਤਰ੍ਹਾਂ ਇਕ ਹੋਰ ਵੀਡੀਓ ਵਿਚ ਦੋਸ਼ੀ ਔਰਤ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰ ਰਹੇ ਹਨ ਅਤੇ ਉਸ ਨੂੰ ਪੱਥਰ ਮਾਰਨ ਦੀ ਗੱਲ ਕਰ ਰਹੇ ਹਨ। ਔਰਤ ਮੁਲਜ਼ਮਾਂ ਨੂੰ ਉਸ ਨੂੰ ਛੱਡਣ ਲਈ ਤਰਲੇ ਕਰ ਰਹੀ ਸੀ। ਔਰਤ ਨੇ ਮੰਨਿਆ ਕਿ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਔਰਤ ਨੇ ਕਿਹਾ- ਉਹ ਜੱਗੇ ਨੂੰ ਮਿਲਣ ਆਈ ਸੀ। ਦੋਸ਼ੀ ਔਰਤ ਦੇ ਸਿਰ, ਗੁਪਤ ਅੰਗ ਅਤੇ ਹੋਰ ਹਿੱਸਿਆਂ ‘ਤੇ ਲੱਤਾਂ ਮਾਰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਦੋਸ਼ੀ ਮਹਿਲਾ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕਰਦੇ ਹਨ।
ਮੰਗਲਵਾਰ ਰਾਤ ਨੂੰ ਦੋਵੇਂ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗੀਆਂ। ਇਸ ਦੌਰਾਨ ਇਹ ਵੀਡੀਓ ਜਲੰਧਰ ਸਿਟੀ ਪੁਲਿਸ ਕੋਲ ਪਹੁੰਚ ਗਈ। ਇਸ ਤੋਂ ਬਾਅਦ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਵੀਡੀਓ ਥਾਣਾ ਕਰਤਾਰਪੁਰ ਦੇ ਇਲਾਕੇ ਵਿੱਚ ਬਣੀਆਂ ਸਨ। ਇਤਰਾਜ਼ਯੋਗ ਵੀਡੀਓ ਬਾਰੇ ਕਰਤਾਰਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।