ਹੁਸ਼ਿਆਰਪੁਰ | ਦਸੂਹਾ ਦੇ ਪਿੰਡ ਬਧਾਇਆਂ ‘ਚ ਮੰਗਲਵਾਰ ਦੁਪਹਿਰ ਮਾਲਦੀਪ ‘ਚ ਰਹਿੰਦੇ ਪਤੀ ਨਾਲ ਪੈਸਿਆਂ ਦੇ ਮਾਮਲੇ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਗੁਸਾਈ ਮਾਂ ਨੇ ਆਪਣੇ ਹੀ 8 ਸਾਲ ਦੇ ਪੁੱਤਰ ਅਭੀ ਨੂੰ ਉੱਚੀ ਬਸਤੀ ਨਹਿਰ ‘ਚ ਧੱਕਾ ਦੇ ਦਿੱਤਾ ਅਤੇ ਫਰਾਰ ਹੋ ਗਈ। ਆਰੋਪੀ ਮਾਂ ਦਾ ਪਿੱਛਾ ਕਰ ਰਹੇ ਅਭੀ ਦੇ ਚਾਚਾ ਰਾਜਕੁਮਾਰ ਦੀ ਸੂਚਨਾ ‘ਤੇ ਦਸੂਹਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨਹਿਰ ‘ਚ ਲਾਪਤਾ ਬੱਚੇ ਅਭੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਦੇਰ ਰਾਤ ਤਕ ਨਹਿਰ ‘ਚੋਂ ਬੱਚੇ ਦੀ ਬਰਾਮਦਗੀ ਨਹੀਂ ਹੋਣ ‘ਤੇ ਪੁਲਿਸ ਨੇ ਆਰੋਪੀ ਮਾਂ ਰੀਨਾ ਕੁਮਾਰੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਆਰੋਪੀ ਰੀਨਾ ਕੁਮਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਕਰ ਰਹੀ ਹੈ।
ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਬੱਚੇ ਦੇ ਚਾਚਾ ਰਾਜ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਰਵੀ 8 ਮਹੀਨੇ ਪਹਿਲਾਂ ਹੀ ਮਾਲਦੀਪ ਗਿਆ ਸੀ । ਭਾਬੀ ਰੀਨਾ ਦੀ ਪਰਿਵਾਰ ਨਾਲ ਕਿਸੇ ਨਾਲ ਨਹੀਂ ਬਣਦੀ ਸੀ ਤਾਂ ਉਹ ਅਲਗ ਰਹਿਣੇ ਲੱਗੀ। ਮਾਲਦੀਪ ਤੋਂ ਭਰਾ ਪੈਸੇ ਭੇਜਦਾ ਸੀ ਲੇਕਿਨ ਪੁੱਛਣ ‘ਤੇ ਰੀਨਾ ਪੈਸੇ ਦਾ ਹਿਸਾਬ ਨਹੀਂ ਦਿੰਦੀ ਸੀ। ਸੋਮਵਾਰ ਦੀ ਰਾਤ ਭਰਾ ਰਵੀ ਦੇ ਨਾਲ ਭਾਬੀ ਰੀਨਾ ਦਾ ਵਿਵਾਦ ਬਹੁਤ ਵਧਣ ਦੌਰਾਨ ਭਾਬੀ ਨੇ ਰਵੀ ਨੂੰ ਧਮਕੀ ਦਿੱਤੀ ਕਿ ਪੁੱਤਰ ਨੂੰ ਨਹਿਰ ‘ਚ ਸੁੱਟ ਦੇਵੇਂਗੀ। ਮੰਗਲਵਾਰ ਨੂੰ ਉੱਚੀ ਬਸਤੀ ਨਹਿਰ ਤੋਂ ਲਾਪਤਾ ਚਲ ਰਹੇ ਪੋਤੇ ਅਭੀ ਦੇ ਮਾਮਲੇ ‘ਚ ਦਾਦਾ ਚਰਨਜੀਤ ਲਾਲ ਅਤੇ ਦਾਦੀ ਰਾਣੀ ਨੇ ਪੁਲਿਸ ਤੋਂ ਮੰਗ ਕੀਤੀ ਕਿ ਪੁਲਿਸ ਆਰੋਪੀ ਮਾਂ ਰੀਨਾ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਏ।