ਪਤੀ ਨਾਲ ਝਗੜੇ ਕਰਕੇ 8 ਸਾਲ ਦੇ ਬੇਟੇ ਨੂੰ ਜ਼ਾਲਮ ਮਾਂ ਨੇ ਨਹਿਰ ‘ਚ ਸੁੱਟਿਆ, ਗ੍ਰਿਫਤਾਰ ਹੋਣ ‘ਤੇ ਬੋਲੀ – ਹੁਣ ਪਛਤਾਵਾ ਹੋ ਰਿਹਾ

0
1081

ਹੁਸ਼ਿਆਰਪੁਰ | 3 ਮਹੀਨਿਆਂ ਤੋਂ ਘਰ ਵਿਚ ਲੜਾਈ-ਝਗੜਾ ਹੋਣ ਕਰਕੇ ਦੂਜੀ ਜਮਾਤ ਦੇ ਆਪਣੇ 8 ਸਾਲਾ ਪੁੱਤਰ ਨੂੰ ਕਲਯੁੱਗੀ ਮਾਂ ਨੇ ਨਹਿਰ ਵਿਚ ਧੱਕਾ ਮਾਰ ਦਿੱਤਾ। ਹੁਣ ਆਰੋਪੀ ਔਰਤ ਬੋਲ ਰਹਿ ਹੈ ਕਿ ਪਛਤਾਵਾ ਹੋ ਰਿਹਾ ਹੈ, ਗੁੱਸੇ ਵਿਚ ਨਹਿਰ ਵਿਚ ਬੱਚਾ ਸੁੱਟਿਆ ਸੀ। ਬੱਚੇ ਦੀ ਮੌਤ ਹੋ ਚੁੱਕੀ ਹੈ।

ਘਟਨਾ ਤੋਂ ਬਾਅਦ ਪੁਲਿਸ ਪੁੱਜ ਗਈ। ਆਪਣੇ ਬਿਆਨਾਂ ਵਿਚ ਆਰੋਪੀ ਔਰਤ ਬੋਲੀ ਬੱਚਾ ਬੀਮਾਰ ਰਹਿੰਦਾ ਸੀ। ਪੁਲਿਸ ਅਨੁਸਾਰ ਉਕਤ ਔਰਤ ਪਹਿਲਾਂ ਵੀ ਪਤੀ ਨੂੰ ਧਮਕੀਆਂ ਦਿੰਦੀ ਸੀ ਕਿ ਪੈਸੇ ਭੇਜ ਨਹੀਂ ਤਾਂ ਮੈਂ ਤੇਰੇ ਬੱਚੇ ਮਾਰ ਦੇਣੇ ਹਨ, ਉਸ ਦਾ ਘਰਵਾਲਾ ਮਾਲਦੀਵ ਰਹਿੰਦਾ ਹੈ । ਉਕਤ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।