ਰਾਮਲੀਲਾ ਦੌਰਾਨ ਬੇਸ਼ਰਮੀ ਦੀਆਂ ਹੱਦਾਂ ਪਾਰ : ਪੰਜਾਬੀ ਗਾਣਿਆਂ ’ਤੇ ਲਕਸ਼ਮਣ ਨਾਲ ਲਿਪਟ-ਲਿਪਟ ਕੇ ਸਰੂਪਨਖਾ ਨੇ ਲਗਾਏ ਠੁਮਕੇ, ਸੀਤਾ ਲਈ ਵੱਜਿਆ ਸੌਂਕਣੇ-ਸੌਂਕਣ ਗੀਤ

0
1277

 
ਜਲੰਧਰ। ਰਾਮਲੀਲਾ ਦੀਆਂ ਸਟੇਜਾਂ ਉਤੇ ਪੰਜਾਬ ਵਿਚ ਸਾਰੀਆਂ ਹੱਦਾਂ ਪਾਰ ਹੋ ਰਹੀਆਂ ਹਨ। ਅੰਮ੍ਰਿਤਸਰ ਵਿਚ ਸ਼ਰਾਬ ਦੀਆਂ ਬੋਤਲਾਂ ਲੈ ਕੇ ਡਾਂਸ ਕਰਨ ਦਾ ਮਾਮਲਾ ਹਾਲੇ ਸੁਲਝਿਆ ਵੀ ਨਹੀਂ ਸੀ ਕਿ ਹੁਣ ਜਲੰਧਰ ਦੇ ਗੁਰੂਨਾਨਕਪੁਰਾ ਵਿਚ ਰਾਮਲੀਲਾ ਦੀ ਸਟੇਜ ਉਤੇ ਬੇਸ਼ਰਮੀ ਦਾ ਨਜਾਰਾ ਦੇਖਣ ਨੂੰ ਮਿਲਿਆ। ਯੂਥ ਵੈਲਫੇਅਰ ਕ੍ਰਿਸ਼ਨਾ ਰਾਮਲੀਲਾ ਸੁਸਾਇਟੀ ਦੇ ਮੰਚ ਉਤੇ ਮਰਿਆਦਾ ਪੁਰਸ਼ੋਤਮ ਰਾਮ ਦੀ ਮਰਿਆਦਾ ਨੂੰ ਦਰਸਾਉਂਦੀ ਰਾਮਲੀਲਾ ਵਿਚ ਸਾਰੀਆਂ ਮਰਿਆਦਾਵਾਂ ਤਾਰ-ਤਾਰ ਹੁੰਦੀਆਂ ਦਿਖਾਈ ਦਿੱਤੀਆਂ। ਸ਼ਰੂਪਨਖਾ ਜਿਥੇ ਪੰਜਾਬੀ ਗਾਣਿਆਂ ਉਤੇ ਲਿਪਟ-ਲਿਪਟ ਕੇ ਡਾਂਸ ਕਰ ਰਹੀ ਸੀ, ਉਥੇ ਹੀ ਮਾਤਾ ਸੀਤਾ ਲਈ ਮੰਚ ਉਤੇ ਪੰਜਾਬੀ ਗਾਣਾ ਸੌਂਕਣ-ਸੌਂਕਣੇ ਡੁੱਬ ਮਰ ਚਲਾਇਆ ਗਿਆ।

ਜਲੰਧਰ ਵਿਚ ਰਾਮਲੀਲਾ ਦੌਰਾਨ ਬੇਸ਼ਰਮੀ ਦਾ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਬਸਤੀਆਂ ਇਲਾਕੇ ਵਿਚ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਹਿੰਦੂ ਸੰਗਠਨਾਂ ਦੇ ਵਿਰੋਧ ਦੇ ਬਾਅਦ ਕਮੇਟੀਆਂ ਨੇ ਬਕਾਇਦਾ ਵੀਡੀਓ ਜਾਰੀ ਕਰਕੇ ਮਾਫੀ ਮੰਗੀ ਸੀ। ਹਾਲਾਂਕਿ ਇਕ ਰਾਮਲੀਲਾ ਕਮੇਟੀ ਉਤੇ ਤਾਂ ਪਰਚਾ ਵੀ ਦਰਜ ਹੋ ਗਿਆ ਸੀ। ਉਥੇ ਹੀ ਜਿਸ ਤਰੀਕੇ ਨਾਲ ਗੁਰੂ ਨਾਨਕਪੁਰਾ ਵਿਚ ਚੱਲ ਰਹੀ ਰਾਮਲੀਲਾ ਉਤੇ ਸ਼ਰੂਪਨਖਾ ਨੂੰ ਠੁਮਕੇ ਲਗਾਉਂਦੇ ਦਿਖਾਇਆ ਗਿਆ ਤੇ ਮਾਤਾ ਸੀਤਾ ਨੂੰ ਲੈ ਕੇ ਜਿਸ ਤਰ੍ਹਾਂ ਦਾ ਗਾਣਾ ਵਜਾਇਆ ਗਿਆ। ਉਸ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਸਟੇਜ ਉਤੇ ਜਦੋਂ ਸ਼ਰੂਪਨਖਾ ਦਾ ਪਾਰਟ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸ਼ਰੂਪਨਖਾ ਭਗਵਾਨ ਰਾਮ ਨਾਲ ਬੈਠੀ ਸੀਤਾ ਮਾਤਾ ਲਈ ਸੌਂਕਣੇ-ਸੌਂਕਣ, ਡੁੱਬ ਮਰ ਤੂੰ, ਤੂੰ ਮਰ ਤੂੰ ਵਜਦਾ ਹੈ। ਇਸਦੇ ਬਾਅਦ ਜਦੋਂ ਲਕਸ਼ਮਣ ਵਿਚਾਲੇ ਮਾਤਾ ਸੀਤਾ ਦਾ ਬਚਾਅ ਕਰਦੇ ਹਨ ਤਾਂ ਸ਼ਰੂਪਨਖਾ ਲਕਸ਼ਮਣ ਨਾਲ ਲਿਪਟਣ ਲੱਗਦੀ ਹੈ ਤੇ ਦੂਜਾ ਪੰਜਾਬੀ ਗਾਣਾ ਮੈਂ ਤੈਨੂੰ ਯਾਦ ਕਰਦੀ ਆਂ ਤੇ ਇਸਦੇ ਬਾਅਦ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਾ ਗਾਣਾ..ਮੇਰੇ ਪਿੰਡ ਦੇ ਗੇੜੇ ਮਾਰਦਾ ਆਦਿ ਵਜਾ ਕੇ ਰਾਮਲੀਲਾ ਦਾ ਮਜਾਕ ਉਡਾਇਆ ਗਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )