ਪੰਜਾਬ ਚ ਨਹੀਂ ਰੁਕ ਰਿਹਾ ਕ੍ਰਾਇਮ, ਮੁੰਬਈ ਤੋਂ ਪਰਤ ਰਹੇ 19 ਸਾਲ ਦੇ ਨੌਜਵਾਨ ਦਾ 60 ਹਜ਼ਾਰ ਪਿੱਛੇ ਬਟਾਲਾ ‘ਚ ਕਤਲ

0
1151

ਬਟਾਲਾ (ਗੁਰਦਾਸਪੁਰ) | ਇੱਕ ਦਿਲ ਦਹਿਲਾ ਦੇਣ ਵਾਲੇ ਮਾਮਲੇ ‘ਚ ਮੁੰਬਈ ਤੋਂ ਵਾਪਸ ਪਿੰਡ ਪਰਤ ਰਹੇ ਨੌਜਵਾਨ ਦਾ ਪਿੰਡ ਚ ਆਉਂਦਿਆਂ ਹੀ ਕਤਲ ਕਰ ਦਿੱਤਾ ਗਿਆ। ਉਹ ਆਪਣੇ ਘਰ ਵੀ ਨਹੀਂ ਪਹੁੰਚ ਸਕਿਆ ਕਿ ਕੁਝ ਲੋਕਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਹਰਗੋਬਿੰਦਪੁਰ ਦਾ ਰਹਿਣ ਵਾਲਾ ਨਾਨਕ ਸਿੰਘ ਸਿਰਫ 19 ਸਾਲ ਦਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਮੁੰਬਈ ਚ ਕਿਸੇ ਕੰਪਨੀ ਵਿੱਚ ਨੌਕਰੀ ਕਰਦਾ ਸੀ। ਬੀਤੇ ਕੱਲ ਉਹ ਪਿੰਡ ਆ ਰਿਹਾ ਸੀ।

ਮ੍ਰਿਤਕ ਨਾਨਕ ਸਿੰਘ ਦੇ ਜੀਜਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹਾਲੇ ਘਰ ਤੋਂ ਥੋੜ੍ਹਾ ਦੂਰ ਹੀ ਸੀ ਕਿ ਉਸਦੇ 2 ਸਾਥੀ ਉਸ ਨੂੰ ਨਾਲ ਲੈ ਕੇ ਚਲੇ ਗਏ। ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਕਤਲ ਕਰ ਦਿੱਤਾ ਗਿਆ। ਜਿਨ੍ਹਾਂ ਨੇ ਨਾਨਕ ਸਿੰਘ ਦਾ ਕਤਲ ਕੀਤਾ ਉਹ ਉਸ ਦੇ ਦੋਸਤ ਹੀ ਸਨ। ਨਾਨਕ ਦੇ 60 ਹਜ਼ਾਰ ਰੁਪਏ ਦੇ ਲਾਲਚ ਵਿੱਚ ਉਸ ਦਾ ਕਤਲ ਕੀਤਾ ਗਿਆ।

ਜਾਂਚ ਅਧਕਾਰੀ ਅਮਰੀਕ ਸਿੰਘ ਨੇ ਦਾ ਕਹਿਣਾ ਹੈ ਕਿ ਕਰਨ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਚੀਮਾ ਖੁੰਡੀ ਖਿਲਾਫ ਥਾਣਾ ਹਰਗੋਬਿੰਦਪੁਰ ‘ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )