ਦਿੱਲੀ| ਕ੍ਰਿਕਟਰ kL ਰਾਹੁਲ ਤੇ ਅਥਿਆ ਸ਼ੈਟੀ ਦੀ ਵਿਆਹ ਦੀ ਡੇਟ ਸਾਹਮਣੇ ਆ ਗਈ ਹੈ । ਕਾਫੀ ਦਿਨਾਂ ਤੋਂ ਇਨ੍ਹਾਂ ਦੋਵਾਂ ਦੇ ਵਿਆਹ ਦੇ ਚਰਚੇ ਚੱਲ ਰਹੇ ਸੀ ਤੇ ਜਨਵਰੀ 2023 ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦਾ ਵਿਆਹ ਕਿਸੇ ਹੋਟਲ ‘ਚ ਨਹੀਂ ਸੁਨੀਲ ਸ਼ੈਟੀ ਦੇ ਖੰਡਾਲਾ ਵਾਲੇ ਬੰਗਲੇ ‘ਚ ਹੋਵੇਗਾ ਪਰ ਅਜੇ ਇਹ ਸਾਫ ਨਹੀਂ ਹੋਇਆ ਕਿ ਜਨਵਰੀ ‘ਚ ਕਿਸ ਤਰੀਕ ਨੂੰ ਇਨ੍ਹਾਂ ਦੋਵਾਂ ਦਾ ਵਿਆਹ ਹੋਵੇਗਾ। ਬੰਗਲੇ ‘ਚ ਵਿਆਹ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ।