ਚੰਡੀਗੜ੍ਹ। ਪਿਛਲੇ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਇਕ ਕਿੱਸਾ ਸਾਂਝਾ ਕੀਤਾ ਸੀ ਕਿ ਪੰਜਾਬ ਦੇ ਇਕ ਖਿਡਾਰੀ ਨੇ ਧਰਮਸ਼ਾਲਾ ਵਿਚ ਹੋ ਰਹੇ ਕ੍ਰਿਕਟ ਮੈਚ ਦੌਰਾਨ ਉਨ੍ਹਾਂ ਨੂੰ ਦੱਸਿਆ ਸੀ ਕਿ ਸਰਕਾਰੀ ਨੌਕਰੀ ਦਿਵਾਉਣ ਬਦਲੇ ਮੁੱਖ ਮੰਤਰੀ ਹੁੰਦਿਆਂ ਚਰਨਜੀਤ ਚੰਨੀ ਨੇ ਆਪਣੇ ਭਾਣਜੇ ਜ਼ਰੀਏ ਉਨ੍ਹਾਂ ਕੋਲੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ।
ਹੁਣ ਇਸ ਮਾਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਜਵਾਬ ਵੀ ਮੀਡੀਆ ਸਾਹਮਣੇ ਆਇਆ ਹੈ। ਚੰਨੀ ਨੇ ਕਿਹਾ ਹੈ ਕਿ ਉਹ ਸ਼ਾਮ ਚਾਰ ਵਜੇ ਮੀਡੀਆ ਸਾਹਮਣੇ ਆ ਕੇ ਭਗਵੰਤ ਮਾਨ ਦੇ ਸਵਾਲਾਂ ਦਾ ਸਬੂਤਾਂ ਸਣੇ ਜਵਾਬ ਦੇਣਗੇ।
ਇਸੇ ਗੱਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 31 ਮਈ ਦੁਪਹਿਰ 2 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਚੰਨੀ ਸਾਬ੍ਹ ਆਪ ਹੀ ਆਪਣੀ ਗਲਤੀ ਮੰਨ ਲੈਣ ਨਹੀਂ ਤਾਂ ਉਹ ਉਸੇ ਕ੍ਰਿਕਟਰ ਨੂੰ ਕੈਮਰੇ ਸਾਹਮਣੇ ਲੈ ਕੇ ਆਉਣਗੇ। ਤੇ ਹੁਣ ਜਦੋਂ ਚੰਨੀ ਨੂੰ ਦਿੱਤਾ ਟਾਈਮ ਪੂਰਾ ਹੋ ਗਿਆ ਹੈ ਤਾਂ ਸੀਐਮ ਮਾਨ ਉਸੇ ਕ੍ਰਿਕਟਰ ਨੂੰ ਕੈਮਰੇ ਸਾਹਮਣੇ ਲੈ ਕੇ ਲਾਈਵ ਹੋਏ।
ਕੈਮਰੇ ਮੂਹਰੇ ਕ੍ਰਿਕਟਰ ਜਸਇੰਦਰ ਸਿੰਘ ਤੇ ਉਸਦੇ ਪਿਤਾ ਨੇ ਇਹ ਗੱਲ ਮੰਨੀ ਕਿ ਉਹ ਸਾਬਕਾ ਮੁੱਖ ਮੰਤਰੀ ਚੰਨੀ ਕੋਲ ਗਏ ਨੌਕਰੀ ਲਈ ਗਏ ਸਨ ਤੇ ਚੰਨੀ ਸਾਬ੍ਹ ਦੇ ਭਾਣਜੇ ਨੇ ਉਨ੍ਹਾਂ ਕੋਲ ਨੌਕਰੀ ਬਦਲੇ 2 ਕਰੋੜ ਰੁਪਏ ਮੰਗੇ ਸਨ। ਜਿਸ ਤੋਂ ਬਾਅਦ ਵਿਵਾਦ ਛਿੜ ਗਿਆ ਹੈ।