Covid-19 : ਕੀ ਭਾਰਤ ‘ਚ ‘ਕਮਿਉਨਿਟੀ ਟ੍ਰਾਂਸਮਿਸ਼ਨ’ ਦੇ ਸੰਕੇਤ ਮਿਲੇ ?

0
777

ਹੁਣ ਤੱਕ ਦੇਸ਼ ‘ਚ ਕੋਰੋਨਾ ਵਾਇਰਸ ਦੇ 6415 ਮਾਮਲੇ ਆਏ ਸਾਹਮਣੇ, 199 ਮੌਤਾਂ

ਜਲੰਧਰ. ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੇ ਵਿਗਿਆਨੀ ਨਿਰੰਤਰ ਭਾਰਤ ਵਿਚ ਕੋਰੋਨਾ ਸੰਕ੍ਰਮਣ ਦੇ ਪ੍ਰਸਾਰ ਬਾਰੇ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ। ਅਜਿਹੀ ਜਾਂਚ ਦਾ ਇੱਕ ਉਦੇਸ਼ ਹੈ ਕਿ ਸਮੇਂ ਰਹਿੰਦੀਆਂ ਹੀ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਭਾਰਤ ਕੋਰੋਨਾ ਸੰਕਰਮਣ ਦੇ ਕਿਹੜਾ ਪੜਾਅ (ਸਟੇਜ) ਤੇ ਹੈ।

ਆਈਸੀਐਮਆਰ ਨੇ ਵੀਰਵਾਰ ਨੂੰ ਇਸੇ ਤਰ੍ਹਾਂ ਦੀ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਲਈ 5911 ਅਜਿਹੇ ਮਰੀਜਾਂ ਦੀ ਜਾਂਚ ਕੋਰੋਨਾ ਸੰਕ੍ਰਮਣ ਲਈ ਕੀਤੀ ਗਈ, ਜੋ ਗੰਭੀਰ ਸਾਹ ਦੀ ਬਿਮਾਰੀ ਦੇ ਮਰੀਜ਼ ਸਨ। ਉਨ੍ਹਾਂ ਵਿੱਚੋਂ 104 ਵਿੱਚ ਕੋਰੋਨਾ ਦੇ ਲੱਛਣ ਪਾਏ ਗਏ ਹਨ।

ਭਾਵ, ਕੁੱਲ 1.8 ਪ੍ਰਤੀਸ਼ਤ ਮਾਮਲਿਆਂ ਵਿੱਚ ਸੰਕ੍ਰਮਣ ਮਿਲਿਆ। ਇਹ ਉਹ ਮਰੀਜ਼ ਹਨ, ਜਿਨ੍ਹਾਂ ਨੂੰ ਸਾਹ ਦੀ ਬਿਮਾਰੀ ਸੀ। ਪਾਜ਼ੀਟਿਵ ਮਿਲੇ 104 ਮਰੀਜ਼ਾਂ ਵਿਚੋਂ 40 ਮਰੀਜ ਅਜਿਹੇ ਸਨ, ਜੋ ਨਾ ਤਾਂ ਵਿਦੇਸ਼ ਤੋਂ ਆਏ ਸਨ ਅਤੇ ਨਾ ਹੀ ਕੋਰੋਨਾ ਸੰਕ੍ਰਮਿਤ ਲੋਕਾਂ ਦੇ ਸੰਪਰਕ ਵਿੱਚ।

ਦੇਸ਼ ਦੇ 21 ਰਾਜਾਂ ਤੇ 52 ਜ਼ਿਲ੍ਹਿਆਂ ਵਿੱਚ ਕੀਤੀ ਗਈ ਜਾਂਚ

  • ਇਹ ਜਾਂਚ ਦੇਸ਼ ਦੇ 21 ਰਾਜਾਂ ਦੇ 52 ਜ਼ਿਲ੍ਹਿਆਂ ਵਿੱਚ ਕੀਤੀ ਗਈ ਸੀ। ਜ਼ਿਆਦਾਤਰ ਲੋਕ ਜਿਨ੍ਹਾਂ ਦੇ ਬਲਡ ਸੈਂਪਲ (ਨਮੂਨੇ) ਦੇ ਟੈਸਟ ਕੀਤੇ ਗਏ ਸਨ ਉਹ 50 ਸਾਲ ਤੋਂ ਵੱਧ ਉਮਰ ਦੇ ਪੁਰਸ਼ ਸਨ ਅਤੇ ਗੰਭੀਰ ਸਾਹ ਦੀ ਬਿਮਾਰੀ ਦੇ ਮਰੀਜ਼ ਸਨ।
  • ਕਿਉਂਕਿ ਕੋਰੋਨਾ ਸੰਕ੍ਰਮਣ ਦੇ ਲੱਛਣ ਇਕ ਸਾਹ ਦੀ ਬਿਮਾਰੀ ਵਾਲੇ ਮਰੀਜ਼ ਦੇ ਨਾਲ ਬਹੁਤ ਮਿਲਦੇ ਜੁਲਦੇ ਹਨ। ਇਸ ਲਈ ਇਸ ਜਾਂਚ ਵਿਚ ਸਰਕਾਰ ਫਿਲਹਾਲ ਸਾਹ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਇਸ ਦਾਇਰੇ ਵਿਚ ਰੱਖ ਰਹੀ ਹੈ।
  • ਹਾਲਾਂਕਿ ਆਈਸੀਐਮਆਰ ਨੇ ਆਪਣੀ ਰਿਪੋਰਟ ਵਿਚ ਨਾ ਤਾਂ ਕਮਿਉਨਿਟੀ ਟ੍ਰਾਂਸਮਿਸ਼ਨ ਅਤੇ ਨਾ ਹੀ ਸਟੇਜ 3 ਦਾ ਜ਼ਿਕਰ ਕੀਤਾ ਹੈ, ਪਰ ਆਈਸੀਐਮਆਰ ਰਿਪੋਰਟ ਦੇ ਬਾਅਦ ਕਹਿੰਦਾ ਹੈ ਕਿ ਹਾਟਸਪੋਟ ਖੇਤਰ ਵਿਚ ਟੈਸਟਿੰਗ ਨੂੰ ਹੁਣ ਹੋਰ ਵਧਾਉਣ ਦੀ ਜ਼ਰੂਰਤ ਹੈ।

ਪੜ੍ਹੋ, ਕੀ ਸਾਹਮਣੇ ਆਇਆ ਅਧਿਆਨ ਵਿੱਚ

  • ਆਈਸੀਐਮਆਰ ਦੇ ਵਿਗਿਆਨੀ ਡਾ: ਮਨੋਜ ਮੁਰਹੇਕਰ ਦੇ ਅਨੁਸਾਰ, “ਇਸਦਾ ਮਤਲਬ ਇਹ ਨਹੀਂ ਹੈ ਕਿ ਕਮਿਉਨਿਟੀ ਟ੍ਰਾਂਸਮਿਸ਼ਨ ਹਰ ਥਾਂ ਹੋ ਗਈ ਹੈ। ਜਿਥੇ ਵੀ ਸਾਨੂੰ ਅਜਿਹੇ ਪਾਜ਼ੀਟਿਵ ਮਾਮਲੇ ਮਿਲੇ ਹਨ, ਉਹ ਥਾਵਾਂ ਸਿਰਫ ਉਹੀ ਹਨ ਜਿਨ੍ਹਾਂ ਨੂੰ ਅਸੀਂ ਪਹਿਲਾਂ ਹੀ ਹੌਟਸਪੌਟ ਘੋਸ਼ਿਤ ਕਰ ਚੁੱਕੇ ਹਾਂ।”
  • ਡਾ: ਮਨੋਜ ਦੇ ਅਨੁਸਾਰ, ਅਜਿਹੇ ਮਾਮਲੇ ਇਸ ਵੇਲੇ ਸਿਰਫ 52 ਜ਼ਿਲ੍ਹਿਆਂ ਤੱਕ ਸੀਮਤ ਹਨ। ਅਸੀਂ ਆਉਣ ਵਾਲੇ ਦਿਨਾਂ ਵਿਚ ਹੌਟਸਪੌਟ ਵਾਲੇ ਖੇਤਰਾਂ ਵਿਚ ਅਜਿਹੇ ਹੋਰ ਮਾਮਲੇ ਵੱਧ ਤੋਂ ਵੱਧ ਦੇਖਾਂਗੇ, ਜਿਥੇ ਕੋਰੋਨਾ ਪਾਜ਼ੀਟਿਵ ਮਰੀਜ਼ ਉਹ ਸਾਹਮਣੇ ਆਉਣਗੇ, ਜਿਨ੍ਹਾਂ ਦੀ ਵਿਦੇਸ਼ ਦੀ ਟ੍ਰੈਵਲ ਹਿਸਟ੍ਰੀ ਹੋਵੇਗੀ ਅਤੇ ਨਾ ਹੀ ਕੋਰੋਨਾ ਸੰਕ੍ਰਮਿਤ ਲੋਕਾਂ ਦੇ ਸੰਪਰਕ ਵਿਚ ਆਏ ਹੋਣਗੇ, ਪਰ ਉਹ ਫਿਰ ਵੀ ਕੋਰੋਨਾ ਸੰਕਰਮਿਤ ਹੋਣਗੇ। ਸਾਨੂੰ ਕੁੱਝ ਅਜਿਹਾ ਹੀ ਸਾਡੇ ਇਸ ਨਵੇਂ ਅਧਿਐਨ ਵਿੱਚ ਮਿਲਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।