COVID-19 : ਦੁਨੀਆ ‘ਚ ਹੁਣ ਤੱਕ 33000 ਲੋਕਾਂ ਦੀ ਮੌਤ, 7 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

0
806

ਨੀਰਜ਼ ਸ਼ਰਮਾ | ਜਲੰਧਰ

ਕੋਰੋਨਾ ਪੂਰੀ ਦੁਨੀਆ ਵਿੱਚ ਆਪਣਾ ਕਹਿਰ ਢਾਹ ਰਿਹਾ ਹੈ। ਇਕੱਲੇ ਯੂਰਪ ਵਿਚ ਹੀ 20,000 ਮੌਤਾਂ ਨਾਲ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ 33,000 ਤੋਂ ਵੱਧ ਲੋਕ ਮਰੇ ਹਨ। ਇਸ ਦੇ ਨਾਲ ਹੀ ਵਿਸ਼ਵ ਵਿੱਚ 7 ​​ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਵਿੱਚ ਵੀ ਇਹ ਤੇਜੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • ਦੁਨੀਆ ਭਰ ਵਿੱਚ 33,925 ਲੋਕ ਆਪਣੀ ਜਾਨ ਗੰਵਾ ਚੁੱਕੇ ਹਨ, 7.2 ਲੱਖ ਲੋਕ ਸੰਕਰਮਿਤ ਹਨ।
  • ਹੁਣ ਤੱਕ ਸੰਯੁਕਤ ਰਾਜ ਵਿੱਚ 142,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 2400 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
  • ਸਪੇਨ ਅਤੇ ਇਟਲੀ ਵਿਚ ਇਕ ਦਿਨ ਵਿਚ 800 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਦੁਨੀਆ ਦੀ ਲਗਭਗ ਇਕ ਤਿਹਾਈ ਆਬਾਦੀ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਾਕਡਾਉਨ ਵਿਚ ਹੈ।

ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਵੁਹਾਨ ਵਿੱਚ ਦਿਖਾਈ ਦਿੱਤਾ ਅਤੇ ਬਾਅਦ ਵਿੱਚ ਇਹ ਪੂਰੀ ਦੁਨੀਆ ਵਿੱਚ ਇੱਕ ਸੰਕਟ ਬਣ ਗਿਆ ਅਤੇ ਇਸਨੂੰ ਇੱਕ ਮਹਾਮਾਰੀ ਘੋਸ਼ਿਤ ਕੀਤਾ ਗਿਆ ਹੈ। ਵੁਹਾਨ, ਚੀਨ ਦੇ ਅਧਿਕਾਰੀਆਂ ਨੇ ਸ਼ਹਿਰ ਨੂੰ ਮੁੜ ਤੋਂ ਖੋਲ੍ਹਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇੱਥੇ ਲਗਭਗ 11 ਮਿਲੀਅਨ ਲੋਕ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਅਲੱਗ-ਥਲੱਗ ਹਨ।

  • ਸਪੇਨ ਵਿੱਚ 24 ਘੰਟਿਆਂ ਵਿੱਚ 838 ਲੋਕਾਂ ਦੀ ਮੋਤ, ਸਪੇਨ ਵਿੱਚ ਕੁਲ 6000 ਲੋਕਾਂ ਦੀ ਮੋਤ।
  • ਯੂਐਸ ਨੇ ਸੋਸ਼ਲ ਡਿਸਟੇਂਸਿੰਗ ਗਾਇਡਲਾਇਨ 30 ਅਪ੍ਰੈਲ ਤੱਕ ਵਧਾਈ।
  • ਕੋਰੋਨਾ ਕਾਰਨ ਕਾਰਨ ਨੌਕਰੀਆਂ, ਉਤਪਾਦਨ ਅਤੇ ਆਰਥਿਕ ਗਤੀਵਿਧੀਆਂ ਰੁੱਕ ਗਈਆਂ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।