ਕੋਵਿਡ-19 : ਜਲੰਧਰ ਸਿਵਿਲ ਹਸਪਤਾਲ ‘ਚੋਂ 6 ਪੁਲਿਸ ਕਰਮੀਆਂ ਸਮੇਤ 18 ਮਰੀਜ਼ਾਂ ਨੂੰ ਦਿੱਤੀ ਗਈ ਛੁੱਟੀ

0
555

ਜਲੰਧਰ . ਕੋਵਿਡ-19 ਦੇ ਲੱਛਣ ਦਿਖਾਈ ਨਾ ਦੇਣ ‘ਤੇ ਅੱਜ ਸਿਵਲ ਹਸਪਤਾਲ ਤੋਂ 18 ਮਰੀਜਾਂ ਨੂੰ ਛੁੱਟੀ ਦਿੱਤੀ ਗਈ। ਦੇਰ ਸ਼ਾਮ ਅੱਠ ਹੋਰ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਅਤੇ ਇਸ ਤੋਂ ਪਹਿਲਾਂ ਦਿਨ ਵੇਲੇ 10 ਮਰੀਜਾਂ ਨੂੰ ਛੁੱਟੀ ਦਿੱਤੀ ਗਈ ਸੀ, ਜਿਹਨਾਂ ਵਿੱਚ 6 ਪੁਲਸ ਮੁਲਾਜ਼ਮ ਵੀ ਸਨ। ਇਸ ਤਰ੍ਹਾਂ ਅੱਜ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ।

ਜਲੰਧਰ ਲਈ ਵੱਡੀ ਰਾਹਤ ਦੀ ਗੱਲ ਹੈ ਕਿ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਛੇ ਪੁਲਿਸ ਕਰਮੀ ਜੋ ਕਿ ਕੋਵਿਡ-19 ਪਾਜ਼ੀਟਿਵ ਪਾਏ ਗਏ ਸਨ ਨੂੰ ਇਲਾਜ ਉਪਰੰਤ ਅੱਜ ਸਿਵਲ ਹਸਪਤਾਲ ਜਲੰਧਰ ਤੋਂ ਛੁੱਟੀ ਦਿੱਤੀ ਗਈ। ਪੁਲਿਸ ਕਰਮੀ ਜਿਨਾਂ ਵਿੱਚ ਸਹਾਇਕ ਸਬ ਇੰਸਪੈਕਟਰ ਰਾਜ ਕੁਮਾਰ ਪੁਲਿਸ ਡਵੀਜ਼ਨ ਨੰ : 5, ਦੇਵਿੰਦਰ ਸਿੰਘ ਡਰਿਲ ਸਟਾਫ਼ ਪੁਲਿਸ ਲਾਈਨ, ਦੇਸ ਰਾਜ ਪੀ.ਸੀ.ਆਰ. ਜਲੰਧਰ ਅਤੇ ਰਘੂਵੀਰ ਸਿੰਘ ਸੀ.ਆੲਾੀ.ਏ.ਸਟਾਫ਼ , ਸਿਪਾਹੀ ਗੁਰਲਾਲ ਸਿੰਘ ਪੁਲਿਸ ਡਵੀਜ਼ਨ ਨੰ : 4 ਅਤੇ ਸੀ.-2 ਵਰਿੰਦਰ ਸਿੰਘ ਸੀ.ਆਈ.ਏ.ਸਟਾਫ਼ ਕੋਵਿਡ ਪਾਜ਼ੀਟਿਵ ਪਾਏ ਜਾਣ ਇਨ੍ਹਾਂ ਸਾਰਿਆਂ ਦਾ ਸਾਰੇ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਦੀ ਅਗਵਾਈ ਵਾਲੀ ਟੀਮ ਵਲੋਂ ਸਿਵਲ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਸੀ। ਇਨ੍ਹਾਂ ਪੁਲਿਸ ਕਰਮੀਆਂ ਨੂੰ ਸਿਹਤ ਵਿਭਾਗ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰੀਜ਼ ਵਿੱਚ ਵਾਇਰਸ ਦੇ ਲੱਛਣ ਸ਼ੁਰੂ ਹੋਣ ਤੋਂ 10 ਦਿਨਾਂ ਬਾਅਦ ਉਸ ਨੂੰ ਆਕਸੀਜਨ ਦੀ ਲੋੜ ਨਹੀਂ ਪੈਂਦੀ ਅਤੇ ਉਸ ਨੂੰ ਪਿਛਲੇ ਤਿੰਨ ਦਿਨਾਂ ਤੋਂ ਬੁਖ਼ਾਰ ਵੀ ਨਹੀਂ ਹੋਇਆ ਛੁੱਟੀ ਦੇਣ ਦੇ ਯੋਗ ਹਨ, ਨੂੰ ਅੱਜ ਸਿਵਲ ਹਸਪਤਾਲ ਤੋਂ ਛੁੱਟੀ ਦਿੰਤੀ ਗਈ।

ਸਿਵਲ ਹਸਪਤਾਲ ਤੋਂ ਜਿਨਾਂ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਉਨਾਂ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਵਲੋਂ ਬਾਰੀਕੀ ਨਾਲ ਸਿਹਤ ਜਾਂਚ ਕੀਤੀ ਗਈ | ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹ ਮਰੀਜ਼ ਆਉਣ ਵਾਲੇ 14 ਦਿਨਾਂ ਲਈ ਹੋਮ ਕੁਆਰੰਟੀਨ ਵਿੱਚ ਰਹਿਣਗੇ |

ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਨਾਂ ਮਰੀਜ਼ਾਂ ਵਿੱਚ ਆਈਸੋਲੇਸ਼ਨ ਸਮੇਂ ਹਲਕੇ ਲੱਛਣ ਦਿਖਾਈ ਦਿੱਤੇ ਸਨ ਅਤੇ ਹੁਣ ਉਨਾਂ ਵਿਚ ਇਲਾਜ ਉਪਰੰਤ ਵਾਇਰਸ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਨੂੰ ਹੋਮ ਕੁਆਰੰਟੀਨ ਵਿੱਚ ਰਹਿਣ ਦੀ ਸਲਾਹ ਦੇ ਕੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ |

ਸਿਵਲ ਸਰਜਨ ਅਤੇ ਮੈਡੀਕਲ ਸੁਪਰਡੰਟ ਨੇ ਕਿਹਾ ਕਿ ਮਰੀਜ਼ ਦਾ ਇਲਾਜ ਕਰ ਰਹੇ ਮੈਡੀਕਲ ਅਫ਼ਸਰ ਵਲੋਂ ਤਾਪਮਾਨ ਦਾ ਰਿਕਾਰਡ, ਆਕਸੀਜਨ ਪੱਧਰ (ਪਲਸ ਔਕਸੀਮੀਟਰ) ਅਤੇ ਹੋਰ ਦੂਜੇ ਲੱਛਣਾ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ ਉਸ ਦੇ ਘਰ ਵਿੱਚ ਦੂਸਰੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਰਹਿਣ ਲਈ ਸਾਰੀਆਂ ਸਹੂਲਤਾਂ ਮੌਜੂਦ ਹੋਣ ਜਿਵੇਂ ਕਿ ਸਾਫ਼ ਸੁਥਰਾ ਹਵਾਦਾਰ ਕਮਰਾ ਜਿਸ ਦੇ ਨਾਲ ਵਾਸ਼ਰੂਮ ਹੋਵੇ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਅਫ਼ਸਰ ਇਹ ਤਸਦੀਕ ਕਰੇਗਾ ਕਿ ਮਰੀਜ਼ ਵਿੱਚ ਹੁਣ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਅਤੇ ਉਹ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ ਵਿੱਚ ਇਕਾਂਤਵਾਸ ਲਈ ਯੋਗ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਸਵੈ ਇਕਾਂਤਵਾਸ ਲਈ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਉਸ ਪਾਸ ਘਰ ਵਿੱਚ ਆਈਸੋਲੇਸ਼ਨ ਦੀ ਲੋੜੀਂਦੀ ਸਹੂਲਤ ਮੌਜੂਦ ਹੈ।

ਸਿਵਲ ਸਰਜਨ ਅਤੇ ਮੈਡੀਕਲ ਸੁਪਰਿਡੈਂਟ ਨੇ ਕਿਹਾ ਕਿ ਮਰੀਜ਼ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਨੂੰ ਮੌਜੂਦ ਹੋਣਾ ਹੋਵੇਗਾ ਅਤੇ ਸਹੂਲਤਾਂ ਦੇਣ ਵਾਲੇ ਅਤੇ ਹਸਪਤਾਲ ਵਿੱਚ ਜਦੋਂ ਤੱਕ ਘਰ ਵਿੱਚ ਇਕਾਂਤਵਾਸ ਦੇ ਸਮੇਂ ਦੌਰਾਨ ਵਿੱਚ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦਾ ਧਿਆਨ ਰੱਖਣ ਵਾਲੇ ਅਤੇ ਉਸ ਦੇ ਸਾਰੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲੇ ਨੂੰ ਪਰੋਟੋਕੋਲ ਅਤੇ ਇਲਾਜ ਕਰਨ ਵਾਲੇ ਮੈਡੀਕਲ ਅਫ਼ਸਰ ਵਲੋਂ ਦਸੇ ਅਨੁਸਾਰ ਹਾਈਡਰੋਕਲੋਰੋਇਨ ਪ੍ਰੋਫਾਈਲੈਕਸਿਸ ਦਵਾਈ ਖਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਸਖ਼ਤੀ ਨਾਲ ਸਮਾਜਿਕ ਦੂਰੀ ਦਾ ਪਾਲਣਾ ਕਰਨ ਦੀ ਹਦਾਇਤ ਕਰਨੀ ਚਾਹੀਦੀ ਹੈ।