ਹੋਣੀ ਨੀਂ ਟਲ਼ਦੀ : ਇਧਰ ਪਟਿਆਲਿਓਂ ਪਰਿਵਾਰ ਮਿਲਣ ਅਮਰੀਕਾ ਪੁੱਜਾ, ਉਧਰ 2 ਟਰਾਲਿਆਂ ਵਿਚਾਲੇ ਟੱਕਰ ਨੇ ਲਈ ਬਲਵਿੰਦਰ ਦੀ ਜਾਨ, ਵਿੱਚੇ ਰਹਿ ਗਈਆਂ ਮੁਲਾਕਾਤਾਂ

0
1756

ਵਾਸ਼ਿੰਗਟਨ| ਅਮਰੀਕਾ ਦੇ ਵਾਸ਼ਿੰਗਟਨ ਵਿਚ 2 ਟਰਾਲਿਆਂ ਵਿਚਕਾਰ ਹੋਈ ਟੱਕਰ ਦੌਰਾਨ ਪੰਜਾਬੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਟਿਆਲਾ ਨੇੜਲੇ ਪਿੰਡ ਸਵਾਜਪੁਰ ਦੇ ਬਲਵਿੰਦਰ ਸਿੰਘ (42) ਵਜੋਂ ਹੋਈ ਹੈ। ਮ੍ਰਿਤਕ ਦੀ ਆਪਣੇ ਅਮਰੀਕਾ ਪਹੁੰਚੇ ਪਰਿਵਾਰ ਨਾਲ 7 ਸਾਲ ਬਾਅਦ ਮੁਲਾਕਾਤ ਹੋਣੀ ਸੀ। ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦੀ ਪਤਨੀ ਅਤੇ 15 ਸਾਲਾ ਪੁੱਤਰ ਤੇ 13 ਸਾਲਾ ਧੀ ਅਮਰੀਕਾ ਲਈ ਰਵਾਨਾ ਹੋਏ ਸਨ। ਬਲਵਿੰਦਰ ਸਿੰਘ ਦਾ ਆਪਣੇ ਬੱਚਿਆਂ ਅਤੇ ਪਤਨੀ ਨਾਲ ਮੇਲ ਨਹੀਂ ਹੋ ਸਕਿਆ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ।

ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ ਵਿਚ ਮੌਤ

ਉਧਰ ਇਕ ਹੋਰ ਹਾਦਸੇ ਵਿਚ ਜਲੰਧਰ ਦੇ ਪਿੰਡ ਆਧੀ ਨਾਲ ਸਬੰਧਤ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ 6 ਸਾਲ ਪਹਿਲਾਂ ਅਮਰੀਕਾ ਗਿਆ ਸੀ। 23 ਸਾਲਾ ਇੰਦਰਪਾਲ ਸਿੰਘ ਇਥੇ ਟਰਾਲਾ ਚਲਾਉਂਦਾ ਸੀ। ਬੀਤੇ ਦਿਨ ਉਸ ਦੇ ਟਰਾਲੇ ਦੀ ਇਕ ਹੋਰ ਟਰਾਲੇ ਨਾਲ ਟੱਕਰ ਹੋ ਗਈ, ਜਿਸ ਕਾਰਨ ਉਸ ਨੇ ਦਮ ਤੋੜ ਦਿਤਾ।