ਟਾਊਨ ਪਲਾਨਰ ਨਾਲ ਬਦਸਲੂਕੀ ਕਰਨ ਵਾਲੇ ਕਾਂਗਰਸੀ ਲੀਡਰ ਮਲਵਿੰਦਰ ਲੱਕੀ ਦੇ ਦਫਤਰ ਦਾ ਨਿਗਮ ਨੇ ਕੀਤਾ ਚਾਲਾਨ

0
26179

ਜਲੰਧਰ | ਨਗਰ ਨਿਗਮ ਦਫਤਰ ‘ਚ ਜਾ ਕੇ ਟਾਉਨ ਪਲਾਨਰ ਨਾਲ ਬਦਸਲੂਕੀ ਕਰਨ ਵਾਲੇ ਕਾਂਗਰਸੀ ਲੀਡਰ ਦੁਆਲੇ ਹੁਣ ਨਗਰ ਨਿਗਮ ਦਾ ਤਹਿਬਜਾਰੀ ਵਿਭਾਗ ਹੋ ਗਿਆ ਹੈ।

ਪੰਜਾਬ ਮੀਡੀਅਮ ਇੰਡਸਟ੍ਰੀ ਬੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਦਾ ਕੇਸਰ ਪੈਟ੍ਰੋਲ ਪੰਪ ਨੇੜੇ ਗੱਡੀਆਂ ਸੇਲ ਪਰਚੇਜ਼ ਦਾ ਕਾਰੋਬਾਰ ਹੈ। ਦੁਕਾਨ ਦੇ ਬਾਹਰ ਰੋਜਾਨਾ ਦਰਜਨਾਂ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ। ਮਲਵਿੰਦਰ ਲੱਕੀ ਦਾ ਦਫਤਰ ਵੀ ਇੱਥੇ ਹੀ ਹੈ। ਅੱਜ ਨਗਰ ਨਿਗਮ ਦੇ ਤਹਿਬਜਾਰੀ ਵਿਭਾਗ ਨੇ ਦੁਕਾਨ ਦੇ ਬਾਹਰ ਗੱਡੀਆਂ ਖੜ੍ਹੀ ਕਰਨ ਦਾ ਚਾਲਾਨ ਕਰ ਦਿੱਤਾ।

ਨਗਰ ਨਿਗਮ ਦੇ ਤਹਿਬਜ਼ਾਰੀ ਵਿਭਾਗ ਦੇ ਸੁਪਰੀਡੈਂਟ ਮਨਦੀਪ ਸਿੰਘ ਨੇ ਕਿਹਾ ਕਿ ਇੰਸਪੈਕਟਰ ਦਲਬੀਰ ਸਿੰਘ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ ਤਾਂ ਗੱਡੀਆਂ ਖੜ੍ਹੀਆਂ ਹਨ। ਅਸੀਂ ਉਸ ਦਾ ਚਾਲਾਨ ਕਰ ਦਿੱਤਾ।

ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਟ੍ਰੈਫਿਕ ਪੁਲਿਸ ਕਦੋਂ ਕਾਂਗਰਸੀ ਲੀਡਰ ਦੀਆਂ ਗੱਡੀਆਂ ਦਾ ਚਾਲਾਨ ਕਰਦੀ ਹੈ।

ਦੂਜੇ ਪਾਸੇ ਨਗਰ ਨਿਗਮ ਦੀਆਂ ਜਥੇਬੰਦੀਆਂ ਨੇ ਮਲਵਿੰਦਰ ਲੱਕੀ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।