ਅਮਿਤਾਬ ਬਚਨ ਤੇ ਅਭਿਸ਼ੇਕ ਬਚਨ ਨੂੰ ਹੋਇਆ ਕੋਰੋਨਾ, ਲੋਕ ਕਰ ਰਹੇ ਠੀਕ ਹੋਣ ਦੀਆਂ ਦੁਆਵਾਂ

0
2498

ਨਵੀ ਦਿੱਲੀ . ਬਾਲੀਵੁੱਡ ਅਦਾਕਾਰ ਅਮਿਤਾਬ ਬਚਨ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਦੇ ਬੇਟੇ ਅਭਿਸ਼ੇਕ ਬਚਨ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ। ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

77 ਸਾਲਾ ਅਮਿਤਾਬ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਸ ਬਾਬਤ ਟੀਵਟ ਕੀਤਾ ਕਿ “ਮੈਂ ਕੋਰੋਨਾ ਪੌਜ਼ੇਟਵ ਪਾਇਆ ਗਿਆ ਹੈ।”ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਫੈਨਸ ਉਨ੍ਹਾਂ ਲਈ ਦੁਆਵਾਂ ਕਰ ਰਹੇ ਹਨ। ਬਾਲੀਵੁੱਡ ਸਿਤਾਰਿਆਂ ਨੇ ਵੀ ਉਨ੍ਹਾਂ ਜਲਦੀ ਠੀਕ ਹੋਣ ਲਈ ਦੁਆਵਾਂ ਮੰਗੀਆਂ ਹਨ। ਚੰਗੀ ਗੱਲ ਇਹ ਹੈ ਕਿ ਐਸ਼ਵਰਿਆ ਬਚਨ ਤੇ ਅਰਾਧਨਾ ਬਚਨ ਦੀ ਰਿਪੋਰਟ ਨੈਗੇਟਿਵ ਆਈ ਹੈ।