ਫ੍ਰਾਂਸ ‘ਚ ਕੋਰੋਨਾ ਬੇਕਾਬੂ, 4 ਹਫਤਿਆਂ ਦਾ ਲੌਕਡਾਊਨ ਲੱਗਿਆ

0
8077

ਪੈਰਿਸ | ਫ੍ਰਾਂਸ ਵਿੱਚ ਮੁੜ ਕੋਰੋਨਾ ਤੇਜੀ ਨਾਲ ਵੱਧ ਰਿਹਾ ਹੈ। ਕੋਰੋਨਾ ਨੂੰ ਰੋਕਣ ਲਈ ਉੱਥੇ ਦੀ ਸਰਕਾਰ ਨੇ ਮੁੜ 4 ਹਫਤਿਆਂ ਦਾ ਲੌਕਡਾਊਨ ਲਗਾ ਦਿੱਤਾ ਹੈ।

ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋ ਨੇ ਦੱਸਿਆ ਕਿ ਹਸਪਤਾਲ ਭਰ ਗਏ ਹਨ ਅਤੇ 5 ਹਜ਼ਾਰ ਤੋਂ ਵੱਧ ਮਰੀਜ਼ ਆਈਸੀਯੂ ਵਿੱਚ ਭਰਤੀ ਹਨ।

ਫ੍ਰਾਂਸ ਵਿੱਚ ਵੀਰਵਾਰ ਨੂੰ 59,054 ਨਵੇਂ ਕੇਸ ਆਏ। ਇੱਥੇ ਹਲਾਤ ਨਵੰਬਰ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਰਗੇ ਹੋ ਗਏ ਹਨ। ਇੱਥੇ ਐਕਟਿਵ ਕੇਸਾਂ ਦੀ ਗਿਣਤੀ 42 ਲੱਖ ਟੱਪ ਗਈ ਹੈ।

ਹੈਲਥ ਮਾਹਰਾਂ ਦਾ ਕਹਿਣਾ ਹੈ ਕਿ ਦੂਜੀ ਲਹਿਰ ਤੋਂ ਬਾਅਦ ਲਾਪਰਵਾਹੀ, ਵਾਇਰਸ ਦੇ ਬ੍ਰਿਟੇਨ ਵੈਰੀਐਂਟ ਅਤੇ ਵੈਕਸੀਨੇਸ਼ਨ ਘੱਟ ਹੋਣ ਕਾਰਨ ਕੇਸ ਵਧੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)