ਜਲੰਧਰ ‘ਚ ਸ਼ੁਰੂ ਹੋਈ ਕੋਰੋਨਾ ਟੈਸਟਿੰਗ ਲੈਬ, ਰੋਜ਼ਾਨਾ ਹੋਣਗੇ 1000 ਟੈਸਟ

0
508

ਜਲੰਧਰ . ਲਾਡੋਵਾਲੀ ਰੋਡ ‘ਤੇ ਅੱਜ ਕੋਰੋਨਾ ਜਾਂਚ ਲਈ ਵਾਇਰਲ ਟੈਸਟਿੰਗ ਲੈਬ ਦਾ ਰਿਜਨਲ ਡਾਇਗਨੌਸਟਿਕ ਸੈਂਟਰ ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਕੀਤਾ।
ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਇਸ ਲੈਬਾਰਟਰੀ ਵਲੋਂ ਰੋਜ਼ਾਨਾ ਕੋਰੋਨਾ ਦੇ 1000 ਟੈਸਟ ਕੀਤੇ ਜਾ ਸਕਣਗੇ। ਇਸ ਤਰ੍ਹਾਂ ਦੀਆਂ ਸੂਬੇ ਵਿੱਚ ਚਾਰ ਲੈਬਾਰਟਰੀਆਂ ਖੁੱਲ੍ਹ ਜਾਣ ਨਾਲ ਸੂਬੇ ਵਿੱਚ ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ 16000 ਤੱਕ ਪਹੁੰਚ ਜਾਵੇਗੀ। ਇਸ ਨਾਲ ਜਲਦੀ ਕੋਰੋਨਾ ਵਾਇਰਸ ਦੀ ਪਹਿਚਾਣ ਅਤੇ ਇਲਾਜ ਹੋ ਸਕਿਆ ਕਰੇਗਾ।
ਜਲੰਧਰ ਵਿੱਚ ਟੈਸਟਿੰਗ ਲੈਬ ਸ਼ੁਰੂ ਹੋਣ ਨਾਲ ਹੁਣ ਕੋਰੋਨਾ ਸੈਂਪਲ ਨੂੰ ਕਿਤੇ ਹੋਰ ਭੇਜਣ ਦੀ ਲੋੜ ਨਹੀਂ ਪਵੇਗੀ। ਸਿਹਤ ਵਿਭਾਗ ਨੂੰ ਟੈਸਟ ਰਿਪੋਰਟ ਜਲਦੀ ਮਿਲ ਜਾਵੇਗੀ।
ਲੈਬ ਦੇ ਉਦਘਾਟਨ ਵੇਲੇ ਮੰਤਰੀ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਦੇ ਵੀਸੀ ਡਾ. ਰਾਜ ਬਹਾਦੁਰ, ਸਪੈਸ਼ਲ ਸਕੱਤਰ ਪਸ਼ੂ ਪਾਲਣ ਮਨਪ੍ਰੀਤ ਸਿੰਘ ਛਤਵਾਲ, ਡੀਸੀ ਜਲੰਧਰ ਘਨਸ਼ਿਆਮ ਥੋਰੀ, ਸੀਪੀ ਗੁਰਪ੍ਰੀਤ ਸਿੰਘ ਭੁੱਲਰ, ਜਾਇੰਟ ਡਾਇਰੈਕਟਰ ਡਾ.ਐਚ.ਐਸ.ਕਾਹਲੋਂ, ਡਾ. ਗੌਮਤੀ ਮਹਾਜਨ, ਸਾਇੰਟਿਸਟ ਡਾ. ਮੁਕੇਸ਼ ਮਿੱਤਲ, ਡਾ. ਗਗਨਦੀਪ ਬੰਗੜ, ਡਾ. ਚਰਨਜੀਤ ਸਾਰੰਗਲ, ਡਾ. ਗੌਰਵ ਸ਼ਰਮਾ, ਡਾ. ਦੀਪਕ ਭਾਟੀਆ ਅਤੇ ਡਾ. ਪ੍ਰਵੀਨ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।