ਜਲੰਧਰ ਦੇ ਮਾਡਲ ਹਾਊਸ ‘ਚ 88 ਲੋਕਾਂ ਦੇ ਹੋਏ ਕੋਰੋਨਾ ਟੈਸਟ, ਇਲਾਕਾ ਹੌਟਸਪੌਟ ਬਣਨ ਦਾ ਖ਼ਤਰਾ

0
10572

ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਕੱਲ੍ਹ ਸ਼ਹਿਰ ਦੇ ਮਾਡਲ ਹਾਊਸ ਇਲਾਕੇ ਵਿਚ 88 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ। ਪਿਛਲੇ ਦਿਨੀਂ ਮਾਡਲ ਹਾਊਸ ਦੇ ਇਕ ਜੋਤਿਸ਼ ਦੀ ਮੌਤ ਹੋ ਗਈ ਸੀ, ਜਿਸ ਵਿਚ ਕੋਰੋਨਾ ਦੇ ਲੱਛਣ ਪਾਏ ਗਏ ਸਨ। ਸਿਹਤ ਵਿਭਾਗ ਦੀ ਲਾਪਰਵਾਹੀ ਕਰਕੇ ਉਸ ਦਾ ਟੈਸਟ ਤਾਂ ਨਹੀਂ ਕੀਤਾ ਗਿਆ ਪਰ ਜਦੋਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਟੈਸਟ ਕੀਤਾ ਗਿਆ ਤਾਂ ਉਹਨਾਂ ਵਿਚੋਂ ਕਈ ਕੋਰੋਨਾ ਪੌਜੀਟਿਵ ਨਿਕਲੇ। ਇਸ ਘਟਨਾ ਨੇ ਪੂਰੇ ਮਾਡਲ ਹਾਊਸ ਵਿਚ ਦਹਿਸ਼ਤ ਮਚਾ ਰੱਖੀ ਹੈ, ਲੋਕਾਂ ਵਿਚ ਇਸ ਗੱਲ ਦੀ ਚਰਚਾ ਕਰ ਰਹੇ ਹਨ ਕਿ ਕਿਤੇ ਇਲਾਕੇ ਹੌਟਸਪੌਟ ਨਾ ਬਣ ਜਾਏ। ਇਸ ਕਰਕੇ ਇਲਾਕੇ ਵਿਚ ਇਕ ਕੈਂਪ ਲਾਇਆ ਗਿਆ ਜਿਸ ਵਿਚ ਕੌਸਲਰ ਰਾਜੀਵ ਓਂਕਾਰ ਟਿੱਕਾ ਨੇ ਸਹਿਯੋਗ ਦਿੱਤਾ ਤੇ 88 ਲੋਕਾਂ ਦੇ ਕੋਰੋਨਾ ਟੈਸਟ ਕਰਵਾਏ ਗਏ। ਕੌਂਸਲਰ ਰਾਜੀਵ ਨੇ ਦੱਸਿਆ ਕਿ ਜੋਤਿਸ਼ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੇ ਆਪਣੇ ਸੈਂਪਲ ਦੇ ਦਿੱਤੇ ਹਨ।

ਪੌਜ਼ੀਟਿਵ ਰੋਗੀਆਂ ਦੇ ਇਲਾਕੇ

ਸ਼ਹੀਦ ਬਾਬੂ ਲਾਭ ਸਿੰਘ ਨਗਰ
ਸਵ੍ਰਨ ਪਾਰਕ ਕਰਤਾਰਪੁਰ
ਪਿੰਡ ਆਲੋਵਾਲ
ਬਸਤੀ ਸ਼ੇਖ
ਭਗਤ ਸਿੰਘ ਕਾਲੋਨੀ
ਲੰਮਾ ਪਿੰਡ ਚੌਂਕ
ਰਾਜਨਗਰ
ਬਸਤੀ ਬਾਵਾ ਖੇਲ
ਨਿਊ ਸੁਰਾਜ ਨਗਰ
ਗਾਰਡਨ ਕਾਲੋਨੀ

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ)