ਪੂਰੇ ਪੰਜਾਬ ‘ਚ ਫਿਰ ਪਸਾਰੇ ਕੋਰੋਨਾ ਨੇ ਪੈਰ, ਇਕ ਮਹੀਨੇ ‘ਚ ਹੀ 1260 ਹੋਏ ਕੋਰੋਨਾ ਦੇ ਐਕਟਿਵ ਕੇਸ

0
5647

ਪੰਜਾਬ ਵਿਚ ਬੁੱਧਵਾਰ ਨੂੰ ਕੋਰੋਨਾ ਸਾਰੇ ਜਿਲ੍ਹਿਆਂ ਵਿਚ ਫੈਲ ਗਿਆ ਹੈ। ਮੋਹਾਲੀ ਵਿਚ ਹਾਲਾਤ ਜਿਆਦਾ ਖਰਾਬ ਹੋ ਗਏ ਹਨ। 24 ਘੰਟਿਆਂ ਵਿਚ ਸੂਬੇ ਵਿਚ ਆਏ ਕੁਲ 261 ਮਾਮਲਿਆਂ ਵਿਚ ਸਭ ਤੋਂ ਜਿਆਦਾ ਮੋਹਾਲੀ ਵਿਚ 62 ਮਾਮਲੇ ਸਾਹਮਣੇ ਆਏ ਹਨ।

ਸੂਬੇ ਦੀ ਸੰਕ੍ਰਮਣ ਦੀ ਦਰ ਤਿੰਨ ਮਹੀਨਿਆਂ ਵਿਚ ਸਭ ਤੋਂ ਜਿਆਦਾ ਰਿਕਾਰਡ ਕੀਤੀ। ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਕੁਲ ਮਿਲੇ 261 ਨਵੇਂ ਕੋਰੋਨਾ ਕੇਸਾਂ ਵਿਚ ਸਭ ਤੋਂ ਜਿਆਦਾ ਮੋਹਾਲੀ ਵਿਚ 62, ਲੁਧਿਆਣਾ ਵਿਚ 42, ਪਟਿਆਲਾ ਵਿਚ 26, ਬਠਿੰਡਾ ਵਿਚ 24, ਏਐੱਫਜੀ ਸਾਹਿਬ, ਐਸਬਸਐਸ ਨਗਰ ਵਿਚ 13-13, ਫਾਜਿਲਕਾ, ਜਲੰਧਰ ਵਿਚ 12-12, ਹੁਸ਼ਿਆਰਪੁਰ ਵਿਚ 9, ਅੰਮ੍ਰਿਤਸਰ, ਰੋਪੜ ਵਿਚ 7-7, ਫਿਰੋਜਪੁਰ ਵਿਚ 6, ਪਠਾਨਕੋਟ, ਸੰਗਰੂਰ ਵਿਚ 5-5, ਗੁਰਦਾਸਪੁਰ ਵਿਚ 4, ਫਰੀਦਕੋਟ, ਕਪੂਰਥਲਾ ਵਿਚ 3-3, ਬਰਨਾਲਾ, ਮਾਨਸਾ ਵਿਚ 2-2 ਤੇ ਚਾਰ ਹੋਰ ਜਿਲਿਆਂ ਵਿਚ 1-1 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਕ ਅਪ੍ਰੈਲ ਤੋਂ ਹੁਣ ਤ੍ਕ 6258 ਲੋਕ ਕੋਰੋਨਾ ਦਾ ਸ਼ਿਕਾਰ ਹੋਏ ਹਨ। ਜਦੋਂਕ੍ 40 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।