ਨਵੀਂ ਦਿੱਲੀ | ਭਾਰਤ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਕੋਰੋਨਾ ਦੇ ਓਮੀਕਰੋਨ ਵੇਰੀਐਂਟ ਨੇ ਭਾਰਤ ਵਿੱਚ ਵੀ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ।
ਕਈ ਸੰਸਥਾਵਾਂ ਦਾ ਮੰਨਣਾ ਹੈ ਕਿ ਸਾਲ 2022 ਦੀ ਸ਼ੁਰੂਆਤ ਤੱਕ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ। ਹੁਣ ਤੋਂ ਇਸ ਬਾਰੇ ਬਹੁਤ ਧਿਆਨ ਰੱਖਿਆ ਜਾ ਰਿਹਾ ਹੈ।
ਮਹਾਰਾਸ਼ਟਰ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ।
ਇਸ ਤੋਂ ਇਲਾਵਾ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਤੇ ਸੋਹੇਲ ਖਾਨ ਦੀ ਪਤਨੀ ਸੀਮਾ ਖਾਨ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸ ਦੇਈਏ ਕਿ ਸੀਮਾ ਖਾਨ ਨੂੰ ਸਭ ਤੋਂ ਪਹਿਲਾਂ ਕੋਰੋਨਾ ਹੋਇਆ ਸੀ ਤੇ ਉਨ੍ਹਾਂ ਤੋਂ ਹੀ ਪਾਰਟੀ ਵਿੱਚ ਕੋਰੋਨਾ ਫੈਲਿਆ ਸੀ।
ਇਸ ਦੇ ਨਾਲ ਹੀ ਮਹੀਪ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਉਨ੍ਹਾਂ ਦੇ ਪਤੀ ਸੰਜੇ ਕਪੂਰ ਨੇ ਦਿੱਤੀ ਹੈ। ਸੰਜੇ ਨੇ ਦੱਸਿਆ ਕਿ ਉਸ ਨੇ ਆਪਣਆ ਤੇ ਬੱਚਿਆਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਪਰ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ।
ਹਾਲ ਹੀ ‘ਚ ਕਰੀਨਾ ਦੇ ਬੁਲਾਰੇ ਨੇ ਉਨ੍ਹਾਂ ਦੀ ਹੈਲਥ ਅਪਡੇਟ ਦਿੱਤੀ ਹੈ। ਇਹ ਅਪਡੇਟ ਖੁਦ ਕਰੀਨਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਦਿੱਤੀ ਹੈ।
ਕਿੱਥੋਂ ਸ਼ੁਰੂ ਹੋਇਆ?
ਤਾਜ਼ਾ ਰਿਪੋਰਟਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸੋਹੇਲ ਖਾਨ ਦੀ ਪਤਨੀ ਸੀਮਾ ਖਾਨ ਨੂੰ ਸਭ ਤੋਂ ਪਹਿਲਾਂ ਕੋਰੋਨਾ ਹੋਇਆ ਸੀ। ਉਹ ਕਰਨ ਜੌਹਰ ਦੀ ਪਾਰਟੀ ‘ਚ ਗਈ ਸੀ। 8 ਦਸੰਬਰ ਨੂੰ ਕਰਨ ਜੌਹਰ ਦੇ ਘਰ ਇਕ ਗੈੱਟ ਟੂਗੈਦਰ ਸੀ।
ਪਾਰਟੀ ਵਿੱਚ ਬਹੁਤ ਸਾਰੇ ਲੋਕ ਆਏ ਸਨ। ਸੀਮਾ ਖਾਨ ਨੂੰ ਮਾਮੂਲੀ ਸਿੰਪਟੰਪ ਸਨ। 11 ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਸੇ ਦਿਨ ਕਰੀਨਾ ਤੇ ਅੰਮ੍ਰਿਤਾ ਨੇ ਵੀ ਆਪਣਾ ਚੈੱਕਅਪ ਕਰਵਾਇਆ।
ਬੀਐੱਮਸੀ ਦੀ ਟੀਮ ਪਾਰਟੀ ਵਿੱਚ ਮੌਜੂਦ ਸਾਰਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ ਕੁੱਲ 15 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਦੀ ਰਿਪੋਰਟ ਕੱਲ੍ਹ ਸਵੇਰ ਤੱਕ ਆ ਜਾਵੇਗੀ।
ਆਈਸੋਲੇਟ ਕਰੀਨਾ, ਘਰ ਸੀਲ
ਖ਼ਬਰਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕਰਨ ਜੌਹਰ ਦੀ ਪਾਰਟੀ ‘ਚ ਕਰੀਨਾ ਕਪੂਰ ਖਾਨ ਤੇ ਅੰਮ੍ਰਿਤਾ ਅਰੋੜਾ ਨੇ ਸ਼ਿਰਕਤ ਕੀਤੀ ਸੀ। ਇਹ ਪਾਰਟੀ ‘ਕਭੀ ਖੁਸ਼ੀ ਕਭੀ ਗਮ’ ਦੇ 20 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਰੱਖੀ ਗਈ ਸੀ।
ਇਸ ਤੋਂ ਇਲਾਵਾ ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਦੇ ਘਰ ਇਕ ਛੋਟਾ ਫੰਕਸ਼ਨ ਹੋਇਆ, ਜਿਸ ਵਿੱਚ ਕਰਿਸ਼ਮਾ ਕਪੂਰ, ਕਰੀਨਾ ਕਪੂਰ, ਅੰਮ੍ਰਿਤਾ ਅਰੋੜਾ ਤੇ ਮਲਾਇਕਾ ਅਰੋੜਾ ਨੇ ਸ਼ਿਰਕਤ ਕੀਤੀ। ਇਸ ਪਾਰਟੀ ‘ਚ ਮਸਾਬਾ ਗੁਪਤਾ ਵੀ ਸੀ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ