ਚੰਡੀਗੜ੍ਹ | ਦੇਸ਼ ਦੇ ਬਾਕੀ ਸੂਬਿਆਂ ਵਾਂਗ ਪੰਜਾਬ ‘ਚ ਵੀ ਕੋਰੋਨਾ ਵਾਇਰਸ ਦਾ ਅੰਕੜਾ ਮੁੜ ਤੋਂ ਤੇਜ਼ੀ ਫੜਨ ਲੱਗਾ ਹੈ। ਅਜਿਹੇ ‘ਚ ਬੁੱਧਵਾਰ ਪੰਜਾਬ ‘ਚ 785 ਨਵੇਂ ਪੌਜ਼ੇਟਿਵ ਕੇਸ ਦਰਜ ਕੀਤੇ ਗਏ ਤੇ ਕੋਰੋਨਾ ਨਾਲ 31 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੱਜ 444 ਲੋਕ ਠੀਕ ਹੋਕੇ ਘਰਾਂ ਨੂੰ ਪਰਤ ਗਏ।
ਪੰਜਾਬ ‘ਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦਾ ਅੰਕੜਾ 1,48,435 ਹੋ ਗਿਆ ਹੈ ਅਤੇ ਇਸ ‘ਚੋਂ 1,36,622 ਲੋਕ ਠੀਕ ਹੋ ਚੁੱਕੇ ਹਨ ਜਦਕਿ 4,684 ਲੋਕਾਂ ਦੀ ਕੋਰੋਨਾ ਵਾਇਰਸ ਨੇ ਜਾਨ ਲੈ ਲਈ। ਮੌਜੂਦਾ ਸਮੇਂ ਪੰਜਾਬ ‘ਚ 7,129 ਐਕਟਿਵ ਕੇਸ ਹਨ।