ਕੋਰੋਨਾ: ਜੇਲਾਂ ‘ਚ ਬੰਦ 5800 ਕੈਦੀਆਂ ਨੂੰ ਰਿਹਾ ਕਰ ਸਕਦੀ ਹੈ ਪੰਜਾਬ ਸਰਕਾਰ

0
456

ਜਲੰਧਰ. ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਰੀਜਾਂ ਦੀ ਗਿਣਤੀ 153 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦਾ 1 ਕੇਸ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਨੇ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੀ ਨਜ਼ਰ ਖਾਸ ਤੌਰ ਤੇ ਜੇਲਾਂ ਤੇ ਹੈ। ਛੋਟੇ ਅਪਰਾਧ ਕਾਰਨ ਜੇਲਾਂ ਵਿੱਚ ਬੰਦ ਕੈਦਿਆਂ ਨੂੰ ਰਿਹਾ ਕੀਤੇ ਜਾਣ ਤੇ ਵਿਚਾਰ ਕੀਤਾ ਜਾ ਰਿਹਾ ਹੈ।

ਜੇਲ ਮੰਤਰੀ ਐੱਸ ਐੱਸ ਰੰਧਾਵਾ ਨੇ ਭੇਜੀਆ ਪ੍ਰਸਤਾਵ

ਪੰਜਾਬ ਦੇ ਜੇਲ ਮੰਤਰੀ ਐੱਸ ਐੱਸ ਰੰਧਾਵਾ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ 2800 ਕੈਦੀਆਂ ਨੂੰ ਰਿਹਾ ਕਰਨ ਦਾ ਪ੍ਰਸਤਾਵ ਭੇਜਿਆ ਹੈ। ਜੋ ਸਨੈਚਿੰਗ ਵਰਗੇ ਛੋਟੇ ਜੁਰਮ ਵਿੱਚ ਜੇਲਾਂ ਵਿੱਚ ਬੰਦ ਹਨ। ਇਸ ਤੋਂ ਅਲਾਵਾ 3000 ਅਪਰਾਧੀ ਜੋ ਥੋੜੀ ਮਾਤਰਾ ਵਿੱਚ ਡ੍ਰਗ ਨਾਲ ਫੜੇ ਗਏ ਸਨ, ਨੂੰ ਰਿਹਾ ਕਰਨ ਦਾ ਵੀ ਪ੍ਰਸਤਾਵ ਵਿੱਚ ਜਿਕਰ ਹੈ। ਦੱਸ ਦੇਇਏ ਕਿ ਇਸ ਬਾਰੇ ਹਾਲੇ ਆਖਿਰੀ ਫੈਸਲਾ ਲਿਆ ਜਾਣਾ ਬਾਕੀ ਹੈ।

ਜੇਲਾਂ ਨੂੰ ਕੀਤਾ ਜਾ ਰਿਹਾ ਹੈ ਸੈਨੇਟਾਇਜ਼

ਜੇਲ ਮੰਤਰੀ ਨੇ ਕਿਹਾ ਕਿ ਸਾਨੂੰ ਚਿੰਤਾ ਹੈ ਕਿ ਇਹਨਾਂ ਕੈਦੀਆਂ ਨੂੰ ਰਿਹਾ ਕੀਤੇ ਜਾਣ ਤੋਂ ਬਾਅਦ ਅਪਰਾਧਾਂ ਦੀ ਗਿਣਤੀ ਵੱਧ ਸਕਦੀ ਹੈ। ਰਾਜ ਦੇ ਡੀਜੀਪੀ ਅਤੇ ਏਡੀਜੀਪੀ (ਜੇਲ)ਜਿਲੇਆਂ ਦੇ ਐੱਸ ਪੀਜ਼ ਦੇ ਨਾਲ ਇਸ ਮੁੱਦੇ ਤੇ ਚਰਚਾ ਕੀਤੀ ਹੈ, ਉਸਦੇ ਮੁਤਾਬਿਕ ਹੀ ਫੈਸਲਾ ਲਿਆ ਜਾਵੇਗਾ। ਇਸ ਤੋਂ ਅਲਾਵਾ ਜੇਲਾ ਨੂੰ ਸੈਨੇਟਾਇਜ਼ ਕੀਤਾ ਜਾ ਰਿਹਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।