ਹੁਣ ਕੋਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਨਹੀਂ ਲੱਗਣਗੇ ਕੋਰੋਨਾ ਪਾਜ਼ੀਟਿਵ ਪੋਸਟਰ : ਕੈਪਟਨ

0
475

ਚੰਡੀਗੜ੍ਹ . ਪੰਜਾਬ ਵਿਚ ਘਰੇਲੂ ਇਕਾਂਤਵਾਸ ਕੀਤੇ ਲੋਕਾਂ ਨੂੰ ਹੁਣ ਡਰਨ ਦੀ ਲੋੜ ਨਹੀਂ ਹੈ। ਕਿਉਂਕਿ ਹੁਣ ਉਹਨਾਂ ਦੇ ਘਰਾਂ ਦੇ ਬਾਹਰ ਕੋਵਿਡ ਇਕਾਂਤਵਾਸ ਦੇ ਪੋਸਟਰ ਨਹੀਂ ਲਾਏ ਜਾਣਗੇ।

ਮੁੱਖ ਮੰਤਰੀ ਕੈਪਟਨ ਨੇ ਸ਼ੁੱਕਰਵਾਰ ਨੂੰ ਸਰਕਾਰ ਦੇ ਪਹਿਲੇ ਵਾਲੇ ਉਸ ਫੈਸਲੇ ਨੂੰ ਵਾਪਸ ਲੈ ਲਿਆ ਹੈ, ਜਿਸਦੇ ਆਧਾਰ ਤੇ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਮਰੀਜਾਂ ਦੇ ਘਰਾਂ ਦੇ ਬਾਹਰ ਕੋਰੋਨਾ ਮਰੀਜ਼ ਹੋਣ ਦੇ ਪੋਸਟਰ ਲਾਏ ਜਾਂਦੇ ਸੀ।

ਮੁੱਖ ਮੰਤਰੀ ਨੇ ਕਿਹਾ ਮਰੀਜਾਂ ਦੇ ਘਰਾਂ ਦੇ ਦਰਵਾਜਿਆਂ ਤੇ ਲੱਗੇ ਪੋਸਟਰਾਂ ਤੋਂ ਭੇਦਭਾਵ ਪੈਦਾ ਹੁੰਦਾ ਹੈ। ਲੋਕਾਂ ਡਰ ਜਾਂਦੇ ਹਨ। ਇਸ ਲਈ ਕਈ ਮਰੀਜਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਲੋਕ ਆਪਣੀ ਜਾਂਚ ਕਰਵਾਉਣ ਅਤੇ ਜਾਂਚ ਤੋਂ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ। ਉਹਨਾਂ ਅੱਗੇ ਇਕਾਂਤਵਾਸ ਵਿਚ ਰਹਿ ਰਹੇ ਮਰੀਜਾਂ ਨੂੰ ਅਪੀਲ ਕੀਤੀ ਕਿ ਇਕਾਂਤਵਾਸ ਕੀਤੇ ਗਏ ਮਰੀਜ਼ ਘਰਾਂ ਵਿਚ ਹੀ ਰਹਿਣ। ਕਿਉਂਕਿ ਮਹਾਂਮਾਰੀ ਐਕਟ ਤਹਿਤ ਪ੍ਰਸਾਸ਼ਨ ਅੱਕ ਕੇ ਐਕਸ਼ਨ ਲੈਂਦਾ ਹੈ।