ਚੰਡੀਗੜ੍ਹ/ਜਲੰਧਰ/ਲੁਧਿਆਣਾ/ਅੰਮ੍ਰਿਤਸਰ | 2022 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ ‘ਚ ਵੋਟਾਂ 14 ਫਰਵਰੀ ਨੂੰ ਪੈਣਗੀਆਂ।
ਇਲੈਕਸ਼ਨ ਕਮੀਸ਼ਨ ਆਫ ਇੰਡੀਆ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਖਾਸ ਗੱਲ ਇਹ ਹੈ ਕਿ ਇਸ ਵਾਰ ਦੀਆਂ ਚੋਣਾਂ ਚ ਕੋਰੋਨਾ ਮਰੀਜ ਵੀ ਵੋਟ ਪਾ ਸਕਣਗੇ। ਇਲੈਕਸ਼ਨ ਕਮੀਸ਼ਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੀ ਵੋਟ ਬੈਲੇਟ ਪੇਪਰ ਰਾਹੀਂ ਪੁਆਈ ਜਾਵੇਗੀ।
ਇਸ ਤੋਂ ਇਲਾਵਾ ਜਿਹੜਾ ਚੋਣ ਕਰਾਉਣ ਵਾਲੀਆਂ ਟੀਮਾਂ ਨੂੰ ਕੋਰੋਨਾ ਟੀਕੇ ਦੀ ਤੀਜੀ ਯਾਨੀਕਿ ਬੂਸਟਰ ਡੋਜ਼ ਵੀ ਲਗਵਾਈ ਜਾਵੇਗੀ।
ਚੋਣਾਂ ਦੀਆਂ ਕੁਝ ਖਾਸ ਗੱਲਾਂ
ਇਲੈਕਸ਼ਨ ਕਮੀਸ਼ਨ ਨੇ 15 ਜਨਵਰੀ ਤੱਕ ਸਾਰੇ ਰੋਡ ਸ਼ੋਅ ਬੰਦ ਕਰ ਦਿੱਤੇ ਗਏ ਹਨ।
ਯੂਪੀ ‘ਚ 10 ਫਰਵਰੀ ਤੋਂ ਵੋਟਾਂ ਸ਼ੁਰੂ ਹੋ ਜਾਣਗੀਆਂ।
ਕੋਰੋਨਾ ਵਿਚਾਲੇ ਚੁਨਾਵ ਚੁਣੌਤੀਪੂਰਨ-ਨਵੇਂ ਪ੍ਰੋਟੋਕਾਲ ਲਾਗੂ ਹੋਣਗੇ।
ਬੈਲੇਟ ਪੇਪਰ ਦੇ ਨਾਲ ਕੋਰੋਨਾ ਮਰੀਜ਼ ਵੀ ਵੋਟ ਪਾ ਸਕਣਗੇ।
16% ਪੋਲਿੰਗ ਬੂਥ ਵਧਾਏ ਗਏ ਹਨ। 2.15 ਲੱਖ ਤੋਂ ਜ਼ਿਆਦਾ ਪੋਲਿੰਗ ਸਟੇਸ਼ਨ ਬਣੇ ਹਨ।
ਇੱਕ ਪੋਲਿੰਗ ਸਟੇਸ਼ਨ ਤੇ ਘੱਟੋ-ਘੱਟ ਵੋਟਰਾਂ ਦੀ ਗਿਣਤੀ 1500 ਤੋਂ 1250 ਹੋਵੇਗੀ।
ਰਾਜਨੀਤਿਕ ਦਲਾਂ ਲਈ ਗਾਈਡਲਾਇਨਜ਼
ਸਾਰੇ ਪ੍ਰੋਗਰਾਮਾਂ ਦੀ ਵੀਡੀਓਗ੍ਰਾਫੀ ਇਲੈਕਸ਼ਨ ਕਮੀਸ਼ਨ ਕਰਵਾਏਗਾ।
ਦਲਾਂ ਨੂੰ ਆਪਣੇ ਉਮੀਦਵਾਰਾਂ ਦੀ ਕ੍ਰਮੀਨਲ ਰਿਕਾਰਡ ਦੀ ਘੋਸ਼ਣਾ ਕਰਨੀ ਹੋਵੇਗੀ।
ਉਮੀਦਵਾਰ ਨੂੰ ਵੀ ਕ੍ਰਮੀਨਲ ਇਤਿਹਾਸ ਦੱਸਣਾ ਹੋਵੇਗਾ।