ਜਲੰਧਰ/ਲੁਧਿਆਣਾ/ਬਠਿੰਡਾ/ਚੰਡੀਗੜ੍ਹ| ਪੰਜਾਬ ‘ਚ ਕੋਰੋਨਾ ਦੀ ਚੌਥੀ ਲਹਿਰ ਹੋਲੀ-ਹੋਲੀ ਘਾਤਕ ਹੁੰਦੀ ਜਾ ਰਹੀ ਹੈ। ਸ਼ਨੀਵਾਰ ਨੂੰ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਐਤਵਾਰ ਨੂੰ ਬਠਿੰਡਾ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 250 ਹੋ ਗਈ ਹੈ। ਇਸ ਦੌਰਾਨ ਸੂਬੇ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 103 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹੁਣ ਐਕਟਿਵ ਕੇਸਾਂ ਦੀ ਕੁੱਲ ਗਿਣਤੀ 804 ਹੋ ਗਈ ਹੈ।
ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ 5531 ਨਮੂਨਿਆਂ ਦੀ ਜਾਂਚ ‘ਚ 103 ਨਵੇਂ ਮਰੀਜ਼ ਪਾਏ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 22 ਮਰੀਜ਼ ਹੁਸ਼ਿਆਰਪੁਰ ਜ਼ਿਲ੍ਹੇ ‘ਚ ਸਾਹਮਣੇ ਆਏ ਹਨ। ਇਸ ਸਮੇਂ ਸੂਬੇ ਦੇ ਵੱਖ-ਵੱਖ ਹਸਪਤਾਲਾਂ ‘ਚ 17 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ, 10 ਮਰੀਜ਼ ਗੰਭੀਰ ਦੇਖਭਾਲ ਪੱਧਰ-3 ‘ਤੇ ਹਨ ਅਤੇ ਇਕ ਮਰੀਜ਼ ਵੈਂਟੀਲੇਟਰ ‘ਤੇ ਹੈ।
ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ ਪੁਸ਼ਟੀ ਕੀਤੇ ਗਏ 103 ਮਰੀਜ਼ਾਂ ਵਿੱਚੋਂ ਕੋਈ ਵੀ ਗੰਭੀਰ ਰੂਪ ‘ਚ ਬਿਮਾਰ ਨਹੀਂ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ‘ਚ 22, ਫਾਜ਼ਿਲਕਾ ‘ਚ 15, ਲੁਧਿਆਣਾ ਅਤੇ ਮੋਹਾਲੀ ‘ਚ 10-10, ਬਠਿੰਡਾ ‘ਚ 7, ਮੋਗਾ ਅਤੇ ਫਰੀਦਕੋਟ ‘ਚ 6-6, ਅੰਮ੍ਰਿਤਸਰ ਅਤੇ ਜਲੰਧਰ ‘ਚ 4-4, ਫਿਰੋਜ਼ਪੁਰ, ਪਟਿਆਲਾ ਅਤੇ ਸੰਗਰੂਰ ‘ਚ 3-3, ਬਰਨਾਲਾ, ਗੁਰਦਾਸਪੁਰ ‘ਚ 2, 2. ਰੋਪੜ ਅਤੇ ਨਵਾਂਸ਼ਹਿਰ ‘ਚ 2 ਅਤੇ ਮਲੇਰਕੋਟਲਾ ਤੇ ਮਾਨਸਾ ‘ਚ 1-1 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।