ਪੰਜਾਬ ‘ਚ 24 ਘੰਟਿਆਂ ‘ਚ ਹੋਈਆਂ ਕੋਰੋਨਾ ਨਾਲ 73 ਮੌਤਾਂ, ਗਿਣਤੀ ਹੋਈ 1690

0
255

ਚੰਡੀਗੜ੍ਹ . ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਪਿਛਲੇ 24 ਘੰਟਿਆਂ ‘ਚ ਕੋਰੋਨਾਵਾਇਰਸ ਦੇ 1527 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 58515 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 73 ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1690 ਹੋ ਗਈ ਹੈ।

ਵੀਰਵਾਰ ਨੂੰ1527 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 227 ਮਰੀਜ਼ ਜਲੰਧਰ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ 152 ਲੁਧਿਆਣਾ ਤੋਂ, 138 ਪਟਿਆਲਾ ਤੋਂ, 168 ਅੰਮ੍ਰਿਤਸਰ ਤੋਂ ਅਤੇ 134 ਮਰੀਜ਼ ਮੁਹਾਲੀ ਤੋਂ ਸਾਹਮਣੇ ਆਏ ਹਨ।ਅੱਜ ਕੁੱਲ੍ਹ 1529 ਮਰੀਜ਼ ਸਿਹਤਯਾਬ ਹੋਏ ਹਨ। ਅੱਜ ਸਭ ਤੋਂ ਵੱਧ 18 ਮੌਤਾਂ ਲੁਧਿਆਣਾ ‘ਚ ਹੋਈਆਂ ਅਤੇ ਕਪੂਰਥਾਲਾ ‘ਚ ਵੀ ਅੱਜ 10 ਲੋਕਾਂ ਦੀ ਮੌਤ ਹੋਈ ਹੈ।

ਸੂਬੇ ‘ਚ ਕੁੱਲ 1121016 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 58515 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 41271 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 15554 ਲੋਕ ਐਕਟਿਵ ਮਰੀਜ਼ ਹਨ।