ਪੰਜਾਬ ‘ਚ 24 ਘੰਟਿਆਂ ‘ਚ ਕੋਰੋਨਾ ਨਾਲ ਹੋਈਆਂ 51 ਮੌਤਾਂ, 1555 ਨਵੇਂ ਕੇਸ ਆਏ ਸਾਹਮਣੇ

0
606
Coronavirus blood test . Coronavirus negative blood in laboratory.

ਚੰਡੀਗੜ੍ਹ . ਪੰਜਾਬ ‘ਚ ਸ਼ੁੱਕਰਵਾਰ ਨੂੰ 1555 ਨਵੇਂ ਮਰੀਜ਼ ਰਿਪੋਰਟ ਹੋਏ ਹਨ ਤੇ 51 ਲੋਕਾਂ ਦੀ ਕੋਰੋਨਾ ਨਾਲ ਜਾਨ ਚਲੀ ਗਈ ਹੈ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 49378 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 33008 ਮਰੀਜ਼ ਠੀਕ ਹੋ ਚੁੱਕੇ, ਬਾਕੀ 15063 ਮਰੀਜ ਇਲਾਜ਼ ਅਧੀਨ ਹਨ। ਪੀੜਤ 491 ਮਰੀਜ਼ ਆਕਸੀਜਨ ਅਤੇ 68 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 211,  ਗੁਰਦਾਸਪੁਰ 182 ਤੇ ਲੁਧਿਆਣਾ ਤੋਂ 140 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 1307 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 51 ਮੌਤਾਂ ‘ਚ 12 ਅੰਮ੍ਰਿਤਸਰ, 5 ਪਟਿਆਲਾ, 11 ਲੁਧਿਆਣਾ, 5 ਜਲੰਧਰ, 2 ਫਾਜ਼ਿਲਕਾ, 1 ਨਵਾਂ ਸ਼ਹਿਰ,  2 ਤਰਨਤਾਰਨ, 1 ਕਪੂਰਥਲਾ, 2 ਸੰਗਰੂਰ, 1 ਬਰਨਾਲਾ, 1 ਬਠਿੰਡਾ, 2 ਫਤਿਹਗੜ੍ਹ ਸਾਹਿਬ, 2 ਗੁਰਦਾਸਪੁਰ, 1 ਹੁਸ਼ਿਆਰਪੁਰ, 1 ਮੁਹਾਲੀ,  2 ਮਾਨਸਾ ਤੋਂ ਰਿਪੋਰਟ ਹੋਈਆਂ ਹਨ।