ਕੋਰੋਨਾ ਨੇ 21 ਸਾਲ ਲੜਕੀ ਸਣੇ 5 ਦੀ ਲਈ ਜਾਨ, ਸਿਵਲ ਸਰਜਨ ਸਣੇ 680 ਪਾਜ਼ੀਟਿਵ

0
3948

ਜਲੰਧਰ | ਕੋਰੋਨਾ ਨੇ ਜ਼ਿਲੇ ‘ਚ ਐਤਵਾਰ ਨੂੰ 21 ਸਾਲ ਲੜਕੀ ਸਣੇ 5 ਰੋਗੀਆਂ ਦੀ ਜਾਨ ਲੈ ਲਈ। ਜ਼ਿਲੇ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਸਹਿਤ 680 ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਸਿਹਤ ਵਿਭਾਗ ਨੂੰ ਐਤਵਾਰ ਵਿਭਿੰਨ ਸਰਕਾਰੀ ਅਤੇ ਨਿੱਜੀ ਲੈਬੋਰਟਰੀ ਤੋਂ ਅਤੇ ਹੋਰ ਜ਼ਿਲਿਆਂ ਤੋਂ ਕੁੱਲ 735 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ ਹੈ। ਇਸ ਵਿੱਚ 680 ਨਵੇਂ ਕੇਸ ਜ਼ਿਲੇ ਨਾਲ ਸੰਬੰਧਿਤ ਹਨ।

ਜ਼ਿਲੇ ਦੇ ਪਾਜ਼ੀਟਿਵ ਆਉਣ ਵਾਲੇ ਇਨ੍ਹਾਂ 680 ਰੋਗੀਆਂ ‘ਚ ਸੀਆਰਪੀਐਫ. ਅਤੇ ਪੁਲਿਸ ਦੇ ਮੁਲਾਜ਼ਿਮ, ਕੋਰਟ ਕੰਪਲੈਕਸ ਦਾ ਸਟਾਫ, ਡਾਕਟਰ ਅਤੇ ਕਈ ਪਰਿਵਾਰਾਂ ਦੇ 3 ਜਾਂ 4 ਮੈਂਬਰ ਅਤੇ 1 ਸਾਲ ਬੱਚਾ ਵੀ ਸ਼ਾਮਿਲ ਹੈ।

ਇਸ ਦੇ ਨਾਲ ਹੀ ਵਿਭਾਗ ਨੂੰ 3259 ਲੋਕਾਂ ਦੀ ਰਿਪੋਰਟ ਨੈਗਟਿਵ ਵੀ ਆਈ ਹੈ ਅਤੇ ਐਕਟਿਵ ਰੋਗੀਆਂ ਚੋਂ 1015 ਅਤੇ ਰੋਗੀ ਠੀਕ ਵੀ ਹੋਏ ਹਨ। ਵਿਭਾਗ ਦੀ ਟੀਮ ਨੇ 4448 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।